Mirza Yar Bulaonda Tera

ਤੂੰ ਮਾਸੀ ਬੀਬੋ ਨੀ ਲੈ ਜਾ ਇੱਕ ਸੁਨੇਹਾ ਮੇਰਾ
ਜਾ ਕਹਿ ਦੇ ਸਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਕੱਲ ਕਰਮੁ ਬਾਹਮਣ ਨੂੰ ਤਾਨਾਬਾਦੋਂ ਜੱਦ ਬੁਲਾਇਆ
ਮੈਂਨੂੰ ਸੱਦਿਆ ਜੱਟੀ ਨੇ ਬੱਗੀ ਲੈ ਸਿਆਲਾਂ ਤੋਂ ਮੈਂ ਆਇਆ
ਖੀਵੇ ਦੀ ਧੀ ਵਾਜੋਂ ਮੈਂਨੂੰ ਦਿਸਦਾ ਜੱਗ ਹਨੇਰਾ
ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਆ ਗਿਆ ਤੇਰਾ
ਘਰ ਸੱਦ ਕੇ ਅਪਣੇ ਨੀ ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁਦੱਤ ਮਿਲਿਆ ਨੂੰ ਜੱਟੀ ਨੂੰ ਦੋ ਪਲ ਕੋਲ ਬਹਾ ਦੇ
ਕਿਵੇਂ ਬੋਲ ਕੇ ਦੱਸਾਂ ਨੀ ਆਉਂਦਾ ਰੱਨ ਦਾ ਪਿਆਰ ਬਥੇਰਾ
ਜਾ ਕਹਿ ਦੇ ਸਹਿਬਾ ਨੂੰ ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਲੈ ਜਾਣੀ ਚੰਦੜਾਂ ਨੇ ਤੜਕੇ ਪੜ੍ਹਦੂ ਨਿਕਾਹ ਨੀ ਕਾਜੀ
ਜੱਟ ਮਿਰਜ਼ਾ ਖੱਲਾਂ ਦਾ ਮਾਸੀ ਜਿੱਤ ਕੇ ਹਰ ਗਿਆ ਬਾਜ਼ੀ
ਚੰਦ ਦੁਸ਼ਮਣ ਜਾਪੇ ਨੀ ਵੈਰੀ ਬਣ ਗਿਆ ਚਾਰ ਚੁਫੇਰਾ
ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ
ਅੱਜ ਤੱਕ ਜੋ ਮੇਰੀ ਸੀ ਹੋ ਜਾਉ ਹੋਰ ਕਿਸੇ ਦੀ ਪਲ ਨੂੰ
ਤਰਸੁਂ ਮੂੰਹ ਵੇਖਣ ਨੂੰ ਮਾਸੀ ਮੈਂ ਸਹਿਬਾ ਦਾ ਕੱਲ ਨੂੰ
ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲਿਆ ਜਿਹਰਾ
ਜਾ ਕਹਿ ਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ



Credits
Writer(s): Charanjit Ahuja, Hardev Dilgir
Lyrics powered by www.musixmatch.com

Link