Na Dhup Rehni Na

Track ਨਾ ਧੁੱਪ ਰਹਿਣੀ ਨਾ ਛਾਂ ਬੰਦਿਆ... by Hans Raj Hans

ਜਿਹਨਾਂ ਲਈ ਤੂੰ ਪਾਪ ਕਮਾਉਂਦੈ, ਕਿੱਥੇ ਗਏ ਤੇਰੇ ਘਰ ਦੇ.
ਪੈਰ ਪਸਾਰ ਪਿਓਂ ਵਿਚ ਵੇਹੜੇ, ਕੱਢੋ ਕੱਢੋ ਕਰਦੇ.
ਜਿਸ ਤੂੰਬੇ ਨਾਲ ਗੁੜ੍ਹਤੀ ਦੇਵੇ, ਉਸੇ ਦੇ ਨਾਲ ਪਾਣੀ.
ਜਿਹੜੇ ਆਏ ਮੇਲ ਉਹ ਬੰਦਿਆ, ਤੇ ਓਹੀਓ ਆਏ ਮਕਾਣੀ.

ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ.
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ.

ਤੂੰ ਮੂੰਹ ਚੋ ਰੱਬ ਰੱਬ ਕਰਦਾ ਏ, ਕਦੀ ਧੁਰ ਅੰਦਰੋਂ ਵੀ ਕਰਿਆ ਕਰ.
ਜੋ ਬਾਣੀ ਦੇ ਵਿਚ ਲਿਖਿਆ ਹੈ, ਤੂੰ ਅਮਲ ਉਹਦੇ ਤੇ ਕਰਿਆ ਕਰ.
ਕੁਲ ਤਿੰਨ ਹੱਥ ਤੇਰੀ ਥਾਂ ਬੰਦਿਆ,
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ.
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ.

ਜੋ ਫੁੱਲ ਸਵੇਰੇ ਖਿੜਦੇ ਨੇ, ਸਭ ਸ਼ਾਮਾਂ ਨੂੰ ਮੁਰਝਾ ਜਾਂਦੇ.
ਏ ਦਾਅਵੇ ਵਾਅਦੇ ਸਭ ਬੰਦਿਆ, ਦੋ ਪਲ ਵਿਚ ਹੋਂਦ ਮਿਟਾ ਜਾਂਦੇ.
ਤੂੰ ਮੈਂ ਨੂੰ ਮਾਰ ਮੁਕਾ ਬੰਦਿਆ,
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ.
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ.

ਅੱਜ ਮਿੱਟੀ ਪੈਰਾਂ ਥੱਲੇ ਹੈ, ਕਲ ਮਿੱਟੀ ਹੇਠਾਂ ਤੂੰ ਹੋਣਾ.
ਜਦ ਪਤਾ ਹੈ ਸਭ ਨੇ ਤੁਰ ਜਾਣਾ, ਫਿਰ ਕਾਹਦੇ ਲਈ ਰੋਣਾ ਧੋਣਾ.
ਉਡੀਕਦੀਆਂ ਕਬਰਾਂ ਬੰਦਿਆ,
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ.
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ.

ਸ਼ਮਸ਼ੇਰ ਜੇ ਮੰਜ਼ਿਲ ਪਾਉਣੀ ਹੈ, ਤਾਂ ਲੱਗ ਜਾ ਗੁਰਾਂ ਦੇ ਤੂੰ ਚਰਣੀ.
ਤੇਰੇ ਕਸ਼ਟ ਰੋਗ ਸਭ ਮੁੱਕਣਗੇ, ਤੇ ਮੁੱਕ ਜਾਊਗੀ ਕਰਨੀ ਭਰਨੀ.
ਤੂੰ ਜੱਪ ਲੈ ਗੁਰਾਂ ਦਾ ਨਾ ਬੰਦਿਆ,
ਹਰ ਛੈ ਨੇ ਆਖਿਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਬੰਦਿਆ.
ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ.

Credits
Writer(s): Shamsher Sandhu, Charanjit Ahuja
Lyrics powered by www.musixmatch.com

Link