Dil Cho Bhulauna

ਭੋਲ਼ੇ ਬੰਦਿਆਂ ਦੀ ਅੱਲ੍ਹੜ ਪਾਕੀਜ਼ਗੀ ਦੇ ਨਾਲ
ਹੀ ਜਹਾਨ ਚੱਲਦਾ!
ਪੁੱਛਦੀ ਫ਼ਿਰਦੀ ਅੰਬਰ ਨੂੰ ਧਰਤੀ ਆਹ ਗ਼ਲਤੀ ਕਰ'ਤੀ ਕਿਹੜੀ ਭਾਰੀ
ਲਾਲ!
ਬੱਲੇ ਨੀ ਗਿਰਧਾਰੀ ਲਾਲ.!! ਸ਼ਾਵਾ ਨੀ ਗਿਰਧਾਰੀ ਲਾਲ.!!
ਜਿਹਨੂੰ ਦੁਨੀਆਂ ਮਜ਼ਾਕਾਂ ਨਾ' ਨਵਾਜ਼ ਉਹ ਫੁੱਲਾਂ ਨੂੰ ਸਿਖਾਵੇ
ਟਹਿਕਣਾ!
ਆਹ ਫਿਰਦਾ ਗਲੀਆਂ ਵਿੱਚ ਮੰਡਰਾਉਂਦਾ,ਨੱਚਦਾ ਗਾਉਂਦਾ ਲਾਊ
ਉਡਾਰੀ ਲਾਲ!
ਬੱਲੇ ਨੀ ਗਿਰਧਾਰੀ ਲਾਲ.!! ਸ਼ਾਵਾ ਨੀ ਗਿਰਧਾਰੀ ਲਾਲ.!!
ਰੂਹਾਂ ਖ਼ਾਲਿਸ ਜਹੀਆਂ ਦੇ ਕੋਲੇ ਬੈਠ ਕੇ ਜੀ ਮੌਲਾ ਵੀ ਵਜਾਉਂਦਾ
ਤਾੜੀਆਂ!
ਲੈ ਕੇ ਤੁਰਿਆ ਆਸਰਾ ਰੱਬ ਦਾ, ਕਿੰਨਾ ਫੱਬਦਾ ਨੀ ਇਸ ਵਾਰੀ ਲਾਲ!
ਬੱਲੇ ਨੀ ਗਿਰਧਾਰੀ ਲਾਲ.!! ਸ਼ਾਵਾ ਨੀ ਗਿਰਧਾਰੀ ਲਾਲ.!!
ਦੇਖੋ ਦਿਲਾਂ ਦੀ ਅਨੋਖੀ ਖੂਬਸੂਰਤੀ ਨੂੰ ਇਹ ਪੌਣਾਂ ਵਿੱਚ ਹਾਸੇ ਘੋਲਦੀ!
ਵੈਸੇ ਹਲਕਾ-ਹਲਕਾ ਡਰਦਾ ਪਰ ਗੱਲ ਕਰਦਾ ਬੜੀ ਕਰਾਰੀ ਲਾਲ!
ਬੱਲੇ ਨੀ ਗਿਰਧਾਰੀ ਲਾਲ.! ਸ਼ਾਵਾ ਨੀ ਗਿਰਧਾਰੀ ਲਾਲ.!
ਜਿਹਨੂੰ ਆਸ਼ਿਕੀ ਚ ਹੋਈਆਂ ਜੀ ਨਾਕਾਮੀਆਂ,ਉਹ ਇਸ਼ਕੇ ਚ ਕਾਮਯਾਬ
ਹੈ।
ਉਹ ਇਸ ਗੱਲ ਤੋਂ ਬੜਾ ਉਦਾਸ ਨਾ ਆਈ ਰਾਸ ਕਦੀ ਵੀ ਯਾਰੀ
ਲਾਲ!
ਬੱਲੇ ਨੀ ਗਿਰਧਾਰੀ ਲਾਲ.!! ਸ਼ਾਵਾ ਨੀ ਗਿਰਧਾਰੀ ਲਾਲ.!!
ਸਿੱਧੇ-ਸਾਦਿਆਂ ਨੂੰ ਮਿਲੇ ਮਹਾਰਾਜਗੀ,ਦਿਲਾਂ ਦੇ ਇਹ ਤਾਂ ਬਾਦਸ਼ਾਹ
ਹੁੰਦੇ!
ਫ਼ੇ ਦੇਖੀਂ ਬਖ਼ਸ਼ਿਸ਼ ਦਾ ਮੀਂਹ ਵਰੂਦਾ ਨਾਲੇ ਕਰਦਾ ਸ਼ਾਹ-ਅਸਵਾਰੀ
ਲਾਲ!
ਬੱਲੇ ਨੀ ਗਿਰਧਾਰੀ ਲਾਲ.!! ਸ਼ਾਵਾ ਨੀ ਗਿਰਧਾਰੀ ਲਾਲ.!!
ਜੋ ਮਾਸੂਮ ਨੂੰ ਫ਼ਿਕਰ ਹੋਈ ਸ਼ਾਦੀ ਦੀ, ਫ਼ੇ ਸਿਹਰੇ ਕਾਯਨਾਤ ਨੇ ਬੁਣੇ!
ਵੇਖ ਹੈ ਕਦਰਤ ਰੇਪ ਕਲੀਆਂ ਗਲੀ ਦੇ ਟਲਕਾਰੀ ਲਾਲ ।

Credits
Writer(s): Amdad Ali, Debi Makhsoospuri
Lyrics powered by www.musixmatch.com

Link