Tumba Wajda Aye

ਹਾਜੀ ਲੋਕੀਂ ਮੱਕੇ ਜਾਂਦੇ
ਮੇਰਾ ਰਾਂਝਾ ਮਾਹੀ ਮੱਕਾ ਐ
ਮੈਂ ਤੇ ਮੰਗ ਰਾਂਝੇ ਦੀ ਹੋਈ
ਮੇਰਾ ਬਾਬੁਲ ਕਰਦਾ ਧੱਕਾ ਐ

ਤੂੰਬਾ ਵੱਜਦਾ ਐ

ਹੀਰ ਕਹਿੰਦੀ, "ਬਸ ਜੋਗੀੜਾ ਵੱਸਦਾ ਮੇਰੇ ਅੰਦਰ
ਤੇਰੇ ਕਰਕੇ ਮੈਂ ਭੀ ਬੰਦੇ ਇਸ਼ਕ ਦੀ ਮਸਤ ਕਲੰਦਰ
ਜਹਾਂ ਭੀ ਦੇਖੂੰ ਤੂੰ ਹੀ ਤੂੰ ਐ, ਮੈਂ ਸਾਇਆ ਤੂੰ ਅੰਬਰ"

ਤੂੰਬਾ ਵੱਜਦਾ ਐ
ਤੂੰਬਾ ਵੱਜਦਾ ਐ

ਤੂੰਬਾ ਵੱਜਦਾ ਇਸ਼ਕ ਦਾ ਯਾਰ ਵੇ
ਤੂੰਬਾ ਵੱਜਦਾ ਇਸ਼ਕ ਦਾ ਯਾਰ
ਤੂੰਬਾ ਵੱਜਦਾ ਇਸ਼ਕ ਦਾ ਯਾਰ ਵੇ
ਤੂੰਬਾ ਵੱਜਦਾ ਇਸ਼ਕ ਦਾ ਯਾਰ

ਹੱਥੀ ਤੇਰੇ ਜ਼ਹਿਰ ਪਿਆਲਾ ਅੰਮ੍ਰਿਤ ਜਾਣ ਕੇ ਪੀਣਾ ਐ
ਖੇਡ ਮੁਕਾ ਯਾ ਮੇਲ ਕਰਾਦੇ, ਯਾਰ ਬਿਨਾਂ ਕੀ ਜੀਣਾ ਐ

ਇੱਕ ਸਹਾਰਾ ਨਾਮ ਤੇਰੇ ਦਾ, ਦੂਜਾ ਹੋਰ ਨਾ ਕੋਈ
ਜੋ ਵੀ ਮੇਰਾ ਮੁਰਸ਼ਿਦ ਆਖੇ, ਕਰਦੀ ਸੋਈ-ਸੋਈ
ਜਦ ਹੋਵੇ ਦੀਦਾਰ ਸੱਜਣ ਦਾ, ਹੱਸੀ ਨਾ ਜੀ ਰੋਈ

ਤੂੰਬਾ ਵੱਜਦਾ ਐ
ਤੂੰਬਾ ਵੱਜਦਾ ਐ

ਪਿਆਰੇ ਬਸ ਕਰ, ਬਹੁਤੀ ਹੋਈ
ਤੇਰਾ ਇਸ਼ਕ ਮੇਰੀ ਦਿਲ-ਜੋਈ
ਰਹਿਮਨ ਮੇਰਾ ਸਕਾ ਨਾ ਕੋਈ
ਅੰਮਾ ਬਾਬੁਲ ਪੈਣ ਨਾ ਪਾਈ
ਜਬਕੀ ਪਿਯਾ ਸੰਗ ਪ੍ਰੀਤ ਲਗਾਈ

ਹੀਰ ਕਹਿੰਦੀ, "ਬਸ ਜੋਗੀੜਾ ਵੱਸਦਾ ਮੇਰੇ ਅੰਦਰ
ਤੇਰੇ ਕਰਕੇ ਮੈਂ ਭੀ ਬੰਦੇ ਇਸ਼ਕ ਦੀ ਮਸਤ ਕਲੰਦਰ
ਜਹਾਂ ਭੀ ਦੇਖੂੰ ਤੂੰ ਹੀ ਤੂੰ ਐ, ਮੈਂ ਸਾਇਆ ਤੂੰ ਅੰਬਰ"

ਤੂੰਬਾ ਵੱਜਦਾ ਐ
ਤੂੰਬਾ ਵੱਜਦਾ ਐ

ਤੂੰਬਾ ਵੱਜਦਾ ਇਸ਼ਕ ਦਾ ਯਾਰ ਵੇ
ਤੂੰਬਾ ਵੱਜਦਾ ਇਸ਼ਕ ਦਾ ਯਾਰ
ਤੂੰਬਾ ਵੱਜਦਾ ਇਸ਼ਕ ਦਾ ਯਾਰ ਵੇ
ਤੂੰਬਾ ਵੱਜਦਾ ਇਸ਼ਕ ਦਾ ਯਾਰ



Credits
Writer(s): Harpreet Singh, Rajiv Pal Singh
Lyrics powered by www.musixmatch.com

Link