Mere Wali Sardarni

ਚੁੰਨੀ ਸਿਰ ਉਤੋਂ-
ਤੋਂ ਰਹਿੰਦੀ ਡਰਦੀ-
ਮਾਣ ਬੜਾ ਹੁੰਦਾ-
ਨਾਲ ਖੜ-

ਚੁੰਨੀ ਸਿਰ ਉਤੋਂ ਲੱਥਣ ਤੋਂ ਰਹਿੰਦੀ ਡਰਦੀ
ਮੈਨੂੰ ਮਾਣ ਬੜਾ ਹੁੰਦਾ ਜਦੋਂ ਨਾਲ ਖੜਦੀ

Guri, ਨਾਮ ਨਾਲ ਨਾਮ ਐਸਾ ਜੁੜਿਆ
Guri, ਨਾਮ ਨਾਲ ਨਾਮ ਐਸਾ ਜੁੜਿਆ
ਨਾਮ ਲੈਂਦਿਆ ਹੀ ਆਉਂਦੀ ਆ ਬਹਾਰ ਨੀ

ਲੋਕਾਂ ਨੂੰ ਤਾਂ ਜੱਗ 'ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ, ਮਿਲੀ ਸਰਦਾਰਨੀ
ਹੋ, ਤੇਰੇ ਵੱਲ ਰਹਿੰਦੀ ਹੁਣ hope ਜੱਟ ਦੀ
ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ

L.V. ਤੋਂ ਚੰਗਾ ਲੱਗੇ ਸੂਟ ਪਟਿਆਲਾ ਵੇ
ਕੜਾ ਮੇਰੇ ਨਾਮ ਵਾਲਾ ਗੁੱਟ ਵਿੱਚ ਪਾਲਾ ਵੇ
Sandhu, ਤੇਰੇ ਗੀਤ ਮੇਰੇ ਦਿਲ ਵਿੱਚ ਚੱਲਦੇ
ਬੁੱਲ੍ਹੀਆਂ 'ਤੇ ਰਹਿੰਦਾ, "ਸਰਦਾਰ ਮੇਰੇ ਆਲਾ ਵੇ"

L.V. ਤੋਂ ਚੰਗਾ ਲੱਗੇ ਸੂਟ ਪਟਿਆਲਾ ਵੇ
ਕੜਾ ਮੇਰੇ ਨਾਮ ਵਾਲਾ ਗੁੱਟ ਵਿੱਚ ਪਾਲਾ ਵੇ
Sandhu, ਤੇਰੇ ਗੀਤ ਮੇਰੇ ਦਿਲ ਵਿੱਚ ਚੱਲਦੇ
ਬੁੱਲ੍ਹੀਆਂ 'ਤੇ ਰਹਿੰਦਾ, "ਸਰਦਾਰ ਮੇਰੇ ਆਲਾ ਵੇ"

ਹੋ, ਮੇਰੀ ਪੱਗ ਵਾਲਾ ਰੋਹਬ ਓਦੋਂ ਹੋਰ ਵੱਧਦਾ
ਜਦੋਂ ਗਲ ਪਾਉਂਦੀ ਚੂੜੇ ਆਲਾ ਹਾਰ ਨੀ

ਲੋਕਾਂ ਨੂੰ ਤਾਂ ਜੱਗ 'ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ, ਮਿਲੀ ਸਰਦਾਰਨੀ
ਹੋ, ਤੇਰੇ ਵੱਲ ਰਹਿੰਦੀ ਹੁਣ hope ਜੱਟ ਦੀ
ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ

ਹੋ, ਮੇਰੀ ਬੇਬੇ ਜੀ ਨੂੰ ਦਿੰਦੀ ਨਾ ਜਵਾਬ ਕਦੇ ਮੁੜਕੇ
ਖਵਾਉਂਦੀ ਮੈਨੂੰ ਰੋਟੀਆਂ ਉਹ ਹੱਥਾਂ ਨਾਲ ਤੋੜਕੇ
ਜੇ ਉਚਾਂ-ਨੀਵਾਂ ਬੋਲ ਕਦੇ ਮੇਰੇ ਮੂੰਹੋਂ ਨਿਕਲੇ
ਮਕਾਉਂਦੀ ਓਹੋ ਗੱਲ ਅੱਗੋਂ ਹੱਥ ਜਿਹੇ ਜੋੜਕੇ

ਹੋ, ਮੇਰੀ ਬੇਬੇ ਜੀ ਨੂੰ ਦਿੰਦੀ ਨਾ ਜਵਾਬ ਕਦੇ ਮੁੜਕੇ
ਖਵਾਉਂਦੀ ਮੈਨੂੰ ਰੋਟੀਆਂ ਉਹ ਹੱਥਾਂ ਨਾਲ ਤੋੜਕੇ
ਜੇ ਉਚਾਂ-ਨੀਵਾਂ ਬੋਲ ਕਦੇ ਮੇਰੇ ਮੂੰਹੋਂ ਨਿਕਲੇ
ਮਕਾਉਂਦੀ ਓਹੋ ਗੱਲ ਅੱਗੋਂ ਹੱਥ ਜਿਹੇ ਜੋੜਕੇ

ਤੈਨੂੰ ਹੱਕ ਨਾਲ ਕੀਤਾ ਐ grab ਜੱਟ ਨੇ
ਨੀ ਮੈਂ ਰੱਖਿਆ ਬਣਾਕੇ ਲਾਣੇਦਾਰਨੀ

ਲੋਕਾਂ ਨੂੰ ਤਾਂ ਜੱਗ 'ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ, ਮਿਲੀ ਸਰਦਾਰਨੀ
ਹੋ, ਤੇਰੇ ਵੱਲ ਰਹਿੰਦੀ ਹੁਣ hope ਜੱਟ ਦੀ
ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ

ਸੁਣ ਸਰਦਾਰਾ, ਤੇਰੇ ਬਿਨਾ ਚੈਨ ਆਵੇ ਨਾ
ਇਹੋ ਗੱਲ ਤੈਨੂੰ ਹੁਣ ਕਹਿਨੀ ਆਂ ਮੈਂ ਦਾਵੇ ਨਾ'
ਹੋ, ਨਿੱਤ ਅਰਦਾਸਾਂ ਕਰਾਂ ਗੁਰੂ ਘਰੇ ਜਾਕੇ ਮੈਂ
ਮੇਰੀ ਅੱਖਾਂ ਸਾਵੇਂ ਨੀ ਤੂੰ ਜੱਗ ਉਤੋਂ ਜਾਵੇ ਨਾ

ਸੁਣ ਸਰਦਾਰਾ, ਤੇਰੇ ਬਿਨਾ ਚੈਨ ਆਵੇ ਨਾ
ਇਹੋ ਗੱਲ ਤੈਨੂੰ ਹੁਣ ਕਹਿਨੀ ਆਂ ਮੈਂ ਦਾਵੇ ਨਾ'
ਹੋ, ਨਿੱਤ ਅਰਦਾਸਾਂ ਕਰਾਂ ਗੁਰੂ ਘਰੇ ਜਾਕੇ ਮੈਂ
ਮੇਰੀ ਅੱਖਾਂ ਸਾਵੇਂ ਨੀ ਤੂੰ ਜੱਗ ਉਤੋਂ ਜਾਵੇ ਨਾ

ਵੇ ਤੇਰੀ ਐਸੀਆਂ ਗੱਲਾਂ ਨੇ ਜੱਟੀ dope ਕਰਤੀ
Sandhu, ਜਿੰਦ ਵੀ ਮੈਂ ਤੇਰੇ ਉਤੋਂ ਹਾਰਨੀ

ਲੋਕਾਂ ਨੂੰ ਤਾਂ ਜੱਗ 'ਤੇ ਪਿਆਰ ਮਿਲਦੇ
ਮੇਰੇ ਭਾਗ ਚੰਗੇ, ਮਿਲੀ ਸਰਦਾਰਨੀ
ਹੋ, ਤੇਰੇ ਵੱਲ ਰਹਿੰਦੀ ਹੁਣ hope ਜੱਟ ਦੀ
ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ

ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ
ਨੀ ਮੈਂ ਕੱਲੀ-ਕੱਲੀ ਖੁਸ਼ੀ ਤੈਥੋਂ ਵਾਰਨੀ



Credits
Writer(s): Urs Guri, Dr Shree
Lyrics powered by www.musixmatch.com

Link