Teri Hazri

ਇਸ਼ਕ ਆਪ ਵੀ ਅਵੱਲਾ, ਉਹਦੇ ਕੰਮ ਵੀ ਅਵੱਲੇ
ਜਿਹਦੇ ਪੇਸ਼ ਪੈ ਜਾਵੇ ਕੱਖ ਛੱਡਦਾ ਨੀ ਪੱਲੇ
ਕੱਖ ਛੱਡਦਾ ਨੀ ਪੱਲੇ

ਸਾਹਮਣੇ ਬਿਠਾ ਕੇ ਤੈਨੂੰ ਲਾਈ ਜਾਵਾਂ ਤੇਰੀ ਹਾਜ਼ਰੀ

ਜਿਸ ਪਲ ਨਾ ਵੇਖਾਂ ਤੈਨੂੰ ਉਸ ਪਲ ਨਾ ਲੱਗਦਾ ਮੈਨੂੰ

ਹੋਵੇ ਉਹੀਓ ਪਲ ਆਖਰੀ
ਸਾਹਮਣੇ ਬਿਠਾ ਕੇ ਤੈਨੂੰ ਲਾਈ ਜਾਵਾਂ ਤੇਰੀ ਹਾਜ਼ਰੀ
ਸਾਹਮਣੇ ਬਿਠਾ ਕੇ

ਅੱਖੀਆਂ ਨੂੰ ਹੋਰ ਕੋਈ ਜੱਚਦਾ ਨਈ
ਤੇਰਾ ਏ ਕਸੂਰ ਮੇਰੀ ਅੱਖ ਦਾ ਨਈ, ਓ
ਅੱਖੀਆਂ ਨੂੰ ਹੋਰ ਕੋਈ ਜੱਚਦਾ ਨਈ
ਤੇਰਾ ਏ ਕਸੂਰ ਮੇਰੀ ਅੱਖ ਦਾ ਨਈ

ਲਫਜ਼ਾਂ ਨੂੰ ਚੁਣ-ਚੁਣ ਕੇ ਮੈਂ, ਤਾਰੀਫਾਂ ਬੁਣ-ਬੁਣ ਕੇ ਮੈਂ

ਤੇਰੇ ਉੱਤੇ ਕਰਾਂ ਸ਼ਾਇਰੀ
ਸਾਹਮਣੇ ਬਿਠਾ ਕੇ ਤੈਨੂੰ ਲਾਈ ਜਾਵਾਂ ਤੇਰੀ ਹਾਜ਼ਰੀ
ਸਾਹਮਣੇ ਬਿਠਾ ਕੇ

ਤੇਰੇ ਸਿਵਾ ਕਿਸੇ ਨੂੰ ਪਾਣਾ ਨਈ
ਤੇਰੇ ਤੋਂ ਅੱਗੇ ਦਿਲ ਨੇ ਜਾਣਾ ਨਈ
ਹੋ, ਤੇਰੇ ਸਿਵਾ ਕਿਸੇ ਨੂੰ ਪਾਣਾ ਨਈ
ਤੇਰੇ ਤੋਂ ਅੱਗੇ ਦਿਲ ਨੇ ਜਾਣਾ ਨਈ

ਇਸਨੇ ਤਾਂ ਛੱਡਿਆਂ ਸਭ ਨੂੰ, ਭੁੱਲ ਬੈਠਾ ਇਹ ਤਾਂ ਰੱਬ ਨੂੰ

ਦਿਲ ਮੇਰਾ ਹੋਇਆ ਕਾਫ਼ਰੀ
ਸਾਹਮਣੇ ਬਿਠਾ ਕੇ ਤੈਨੂੰ ਲਾਈ ਜਾਵਾਂ ਤੇਰੀ ਹਾਜ਼ਰੀ
ਸਾਹਮਣੇ ਬਿਠਾ ਕੇ ਤੈਨੂੰ ਲਾਈ ਜਾਵਾਂ ਤੇਰੀ ਹਾਜ਼ਰੀ
ਸਾਹਮਣੇ ਬਿਠਾ ਕੇ
ਸਾਹਮਣੇ ਬਿਠਾ ਕੇ

Credits
Writer(s): Gurmeet Singh
Lyrics powered by www.musixmatch.com

Link