Saah - Studio

ਮੇਰੀ ਨਸ-ਨਸ ਦੇ ਵਿੱਚ
ਰੋਮ-ਰੋਮ ਵਿੱਚ ਤੇਰਾ ਪਿਆਰ ਤੇ ਤੇਰੀ ਖਿੱਚ
ਮੇਰੀ ਨਸ-ਨਸ ਦੇ ਵਿੱਚ
ਰੋਮ-ਰੋਮ ਵਿੱਚ ਤੇਰਾ ਪਿਆਰ ਤੇ ਤੇਰੀ ਖਿੱਚ

ਤੂੰ ਰੁੱਸ ਨਾ ਜਾਵੇ ਨਾਲ਼ ਮੇਰੇ
ਮੈਂ ਡਰਦੀ ਰਹਿਨੀ ਆਂ, ਡਰਦੀ ਰਹਿਨੀ ਆਂ

ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ
ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ

ਤੂੰ ਆਦਤ ਮੇਰੀ ਬਣ ਗਿਆ ਐ
ਤੇਰਾ ਪਿਆਰ ਇਬਾਦਤ ਮੇਰੀ ਐ (ਮੇਰੀ ਐ, ਮੇਰੀ ਐ)
ਮੇਰੀ ਤਾਕਤ ਤੂੰ, ਕਮਜ਼ੋਰੀ ਤੂੰ
ਮੇਰੇ ਦਿਲ 'ਤੇ ਇਨਾਇਤ ਤੇਰੀ ਐ (ਤੇਰੀ ਐ, ਤੇਰੀ ਐ)

ਤੂੰ ਆਦਤ ਮੇਰੀ ਬਣ ਗਿਆ ਐ
ਤੇਰਾ ਪਿਆਰ ਇਬਾਦਤ ਮੇਰੀ ਐ
ਮੇਰੀ ਤਾਕਤ ਤੂੰ, ਕਮਜ਼ੋਰੀ ਤੂੰ
ਮੇਰੇ ਦਿਲ 'ਤੇ ਇਨਾਇਤ ਤੇਰੀ ਐ

ਤੇਰੀ ਜਿੱਤ 'ਚ ਮੇਰੀ ਜਿੱਤ
ਤਾਂਈਓਂ ਮੈਂ ਹਾਰਦੀ ਰਹਿਨੀ ਆਂ, ਹਾਰਦੀ ਰਹਿਨੀ ਆਂ

ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ
ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ

ਮੈਂ ਹੋਵਾਂ ਕਿਤਾਬ ਮੁਹੱਬਤ ਦੀ
ਹਰ ਪੰਨੇ 'ਤੇ ਤੇਰਾ ਨਾਂ ਹੋਵੇ (ਨਾਂ ਹੋਵੇ, ਨਾਂ ਹੋਵੇ)
ਛੱਤ ਸਿਰ 'ਤੇ ਹੋਵੇ ਯਾ ਨਾ ਹੋਵੇ
ਤੇਰੇ ਦਿਲ 'ਚ ਮੇਰੇ ਲਈ ਥਾਂ ਹੋਵੇ (ਥਾਂ ਹੋਵੇ, ਥਾਂ ਹੋਵੇ)

ਮੈਂ ਹੋਵਾਂ ਕਿਤਾਬ ਮੁਹੱਬਤ ਦੀ
ਹਰ ਪੰਨੇ 'ਤੇ ਤੇਰਾ ਨਾਂ ਹੋਵੇ
ਛੱਤ ਸਿਰ 'ਤੇ ਹੋਵੇ ਯਾ ਨਾ ਹੋਵੇ
ਤੇਰੇ ਦਿਲ 'ਚ ਮੇਰੇ ਲਈ ਥਾਂ ਹੋਵੇ

ਮੈਂ ਖੁੱਲ੍ਹੀਆਂ ਅੱਖਾਂ ਨਾਲ਼ ਸੁਪਨੇ ਤੇਰੇ
ਨਿੱਤ ਘੜਦੀ ਰਹਿਨੀ ਆਂ, ਘੜਦੀ ਰਹਿਨੀ ਆਂ

ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ
ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ

ਤੂੰ Koki Deep ਗੱਲ ਦਿਲ ਦੀ ਲਬਾਂ 'ਤੇ
ਆਉਣ ਤੋਂ ਪਹਿਲਾਂ ਬੁੱਝ ਲੈਨੈ (ਤੋਂ ਬੁੱਝ ਲੈਨੈ, ਤੋਂ ਬੁੱਝ ਲੈਨੈ)
ਮੇਰੀ ਜਾਨ 'ਚ ਆਉਂਦੀ ਜਾਨ
ਪਿਆਰ ਨਾਲ਼ "ਜਾਨ-ਜਾਨ" ਜਦ ਤੂੰ ਕਹਿਨੈ (ਤੂੰ ਕਹਿਨੈ, ਤੂੰ ਕਹਿਨੈ)

ਤੂੰ Koki Deep ਗੱਲ ਦਿਲ ਦੀ ਲਬਾਂ 'ਤੇ
ਆਉਣ ਤੋਂ ਪਹਿਲਾਂ ਬੁੱਝ ਲੈਨੈ
ਮੇਰੀ ਜਾਨ 'ਚ ਆਉਂਦੀ ਜਾਨ
ਪਿਆਰ ਨਾਲ਼ "ਜਾਨ-ਜਾਨ" ਜਦ ਤੂੰ ਕਹਿਨੈ

ਜਦ ਤਕ ਨਾ ਮਿਲ਼ਾਂ ਮੈਂ ਤੈਨੂੰ
ਜਿਉਂਦੇ ਜੀ ਮਰਦੀ ਰਹਿਨੀ ਆਂ, ਮਰਦੀ ਰਹਿਨੀ ਆਂ

ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ
ਓਨੀ ਵਾਰ ਤਾਂ ਸੱਜਣਾ, ਵੇ ਤੂੰ ਸਾਹ ਨਹੀਂ ਲੈਂਦਾ
ਜਿੰਨੀ ਵਾਰ ਮੈਂ ਤੈਨੂੰ ਚੇਤੇ ਕਰਦੀ ਰਹਿਨੀ ਆਂ



Credits
Writer(s): Koki Deep, Pav Dharia
Lyrics powered by www.musixmatch.com

Link