Suttey Rehan De Panchi

ਸੁੱਤੇ ਰਹਿਣ ਦੇ ਪੰਛੀ
ਮੇਰੀਆਂ ਯਾਦਾਂ ਦੇ
ਉੱਠਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ
ਰਾਤ ਲੰਘਾਈ ਕਿਕਣ, ਦੱਸ ਕੇ ਹਾਲਜੇਹਾ
ਤੇਰੇ ਨੈਣਾਂ ਨੂੰ ਖਾਅਬੀਦਾ ਕਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਸੁਣੀ ਸ਼ਹਿਜ਼ਾਦੀਏ ਨੀ ਤੇਰਿਆਂ ਖਿਆਲਾਂ ਨੇ
ਨੀਂਦਾਂ ਲੁੱਟ ਲਈਆਂ ਸੱਚੀ ਤੇਰਿਆਂ ਸਵਾਲਾਂ ਨੇ

ਸੁਣੀ ਸ਼ਹਿਜ਼ਾਦੀਏ ਨੀ ਤੇਰਿਆਂ ਖਿਆਲਾਂ ਨੇ
ਨੀਂਦਾਂ ਲੁੱਟ ਲਈਆਂ ਸੱਚੀ ਤੇਰਿਆਂ ਸਵਾਲਾਂ ਨੇ
ਹੱਸਕੇ ਫਿਰ ਨਾ ਕਹਿਜੇਂ ਕੁੱਛ ਹੁਣ ਦੇਖੀ ਨੀ
ਨਈਂ ਤਾਂ ਮੇਰੇ ਜਜ਼ਬੇ ਸਭ ਕੁੱਛ ਹਰ ਜਾਣਗੇ
ਸੁੱਤੇ ਰਹਿਣ ਦੇ ਪੰਛੀ
ਮੇਰੀਆਂ ਯਾਦਾਂ ਦੇ
ਉੱਠਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਕੀ-ਕੀ ਹੁਣ ਹੋਈ ਜਾਂਦਾ? ਸਮਝਾਂ ਨੀ ਆਉਂਦੀਆਂ
ਸਾਡੇ ਵੇੜੇ ਆਕੇ ਰੋਜ਼ ਬੁੱਲਬੁੱਲਾਂ ਗਾਉਂਦੀਆਂ

ਕੀ-ਕੀ ਹੁਣ ਹੋਈ ਜਾਂਦਾ? ਸਮਝਾਂ ਨੀ ਆਉਂਦੀਆਂ
ਸਾਡੇ ਵੇੜੇ ਆਕੇ ਰੋਜ਼ ਬੁੱਲਬੁੱਲਾਂ ਗਾਉਂਦੀਆਂ
ਮਿੱਠੇ ਦਰਦ ਦੀਆਂ ਨਜ਼ਮਾਂ ਕੰਨੀ ਪੈਂਦੀਆਂ ਨੇ
ਸਾਡਾ ਕੀ ਇਹ? ਪਰ ਅਹਿਸਾਸ ਤਾਂ ਡਰ ਜਾਣਗੇ
ਰਾਤ ਲੰਘਾਈ ਕਿੱਕਣ ਦੱਸਕੇ ਹਾਲ ਜੇਹਾ
ਤੇਰੇ ਨੈਣਾਂ ਨੂੰ ਖਾਅਬੀਦਾ ਕਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਮਸਾ-ਮਸਾ ਰੋਕ ਰੱਖੇ ਨੈਣਾਂ ਵਾਲੇ ਨੀਰ ਨੀ
ਕਿੰਨਾ ਚਿਰ ਹੋਰ ਇਹੋ ਟੁੱਟਣੇ ਅਖ਼ੀਰ ਨੀ?

ਮਸਾ-ਮਸਾ ਰੋਕ ਰੱਖੇ ਨੈਣਾਂ ਵਾਲੇ ਨੀਰ ਨੀ
ਕਿੰਨਾ ਚਿਰ ਹੋਰ ਇਹੋ ਟੁੱਟਣੇ ਅਖ਼ੀਰ ਨੀ?
ਬੱਦਲ ਆਸਦੇ ਪਰੇ ਚਿਰ ਤੋਂ ਚੁੱਪ ਖੜੇ ਐ
ਪਤਾ ਨਹੀਂ ਏ ਕਿਹੜੇ ਵੇਲੇ ਵਰਜਣਗੇ?
ਬੱਦਲ ਆਸਦੇ ਪਰੇ ਚਿਰ ਤੋਂ ਚੁੱਪ ਖੜੇ ਐ
ਪਤਾ ਨਹੀਂ ਏ ਕਿਹੜੇ ਵੇਲੇ ਵਰਜਣਗੇ?
ਸੁੱਤੇ ਰਹਿਣ ਦੇ ਪੰਛੀ

ਮਹਿਕ ਤੇ ਹਵਾਵਾਂ ਹੁਣ, ਹੱਸ ਦੀਆਂ ਨਾਲ਼ ਨੀ
ਤਿੱਤਲੀਆਂ ਆਕੇ ਮੁੜ, ਪੁੱਛਣਾਂ ਵੀ ਹਾਲ਼ ਨੀ

ਮਹਿਕ ਤੇ ਹਵਾਵਾਂ ਹੁਣ, ਹੱਸ ਦੀਆਂ ਨਾਲ਼ ਨੀ
ਤਿੱਤਲੀਆਂ ਆਕੇ ਮੁੜ, ਪੁੱਛਣਾਂ ਵੀ ਹਾਲ਼ ਨੀ
ਮੈਂ ਤੇ ਤੇਰੀ ਯਾਦ ਨੇ ਕਲ੍ਹਿਆਂ ਰਹਿ ਜਾਣਾ
ਬਾਕੀ ਸਾਰੇ ਆਪੋ-ਆਪਣੇ ਘਰ ਜਾਣਗੇ
ਸੁੱਤੇ ਰਹਿਣ ਦੇ ਪੰਛੀ
ਮੇਰੀਆਂ ਯਾਦਾਂ ਦੇ
ਉੱਠਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਅੱਖੀਆਂ ਗੁਲਾਬੀ ਹੋਈਆਂ ਸੋਚਾਂ ਨੂੰ ਖ਼ੁਮਾਰ ਨੀ
ਮੱਠਾ-ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ

ਅੱਖੀਆਂ ਗੁਲਾਬੀ ਹੋਈਆਂ ਸੋਚਾਂ ਨੂੰ ਖ਼ੁਮਾਰ ਨੀ
ਮੱਠਾ-ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ
ਹਿਜ਼ਰਾਂ ਦੀ ਧੁੱਪ ਤਿੱਖੀ ਰੁੱਖ ਨਈ ਵਸਲਾਂ ਦੇ
ਪਿਆਰ ਪਰੀਂਦੇ ਤਪਸ਼ ਜਿਹੀ ਨਾਲ ਮਰਜਾਂਗੇ
ਹਿਜ਼ਰਾਂ ਦੀ ਧੁੱਪ ਤਿੱਖੀ ਰੁੱਖ ਨਈ ਵਸਲਾਂ ਦੇ
ਪਿਆਰ ਪਰੀਂਦੇ ਤਪਸ਼ ਜਿਹੀ ਨਾਲ ਮਰਜਾਂਗੇ
ਸੁੱਤੇ ਰਹਿਣ ਦੇ ਪੰਛੀ

ਸਾਡੇ ਉੱਤੇ ਨਾਜ਼ ਕਰੀਂ ਇਸ਼ਕੇ ਤੇ ਹੱਕ ਨੀ
ਚਾਹੇ ਤਾਂ ਪਰਖ਼ ਲਵੀਂ ਮੋਹਬੱਤਾਂ ਬੇਸ਼ੱਕ ਨੀ

ਸਾਡੇ ਉੱਤੇ ਨਾਜ਼ ਕਰੀਂ ਇਸ਼ਕੇ ਤੇ ਹੱਕ ਨੀ
ਚਾਹੇ ਤਾਂ ਪਰਖ਼ ਲਵੀਂ ਮੋਹਬੱਤਾਂ ਬੇਸ਼ੱਕ ਨੀ
ਚੱਲ ਫ਼ਿਰ ਲਾਲੇ ਸ਼ਰਤਾਂ ਆਪਣੇ ਸ਼ਾਇਰ ਨਾਲ
ਇਹ ਸਰਤਾਜ ਤਾਂ ਤਾਜ ਪੈਰਾਂ ਵਿੱਚ ਧਰਜਾਣਗੇ

ਸੁੱਤੇ ਰਹਿਣ ਦੇ ਪੰਛੀ
ਮੇਰੀਆਂ ਯਾਦਾਂ ਦੇ
ਉੱਠਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ
ਰਾਤ ਲੰਘਾਈ ਕਿਕਣ ਦੱਸ ਕੇ ਹਾਲਜੇਹਾ
ਤੇਰੇ ਨੈਣਾਂ ਨੂੰ ਖਾਅਬੀਦਾ ਕਰ ਜਾਣਗੇ
ਸੁੱਤੇ ਰਹਿਣ ਦੇ ਪੰਛੀ



Credits
Writer(s): Satinder Sartaaj
Lyrics powered by www.musixmatch.com

Link