Main Teri Ho Gayi

ਵੇ ਮੈਂ ਤੇਰੀ ਹੋ ਗਈ ਆਂ
ਤੂੰ ਮੈਨੂੰ ਰੋਣ ਨਾ ਦੇਵੀਂ

ਵੇ ਮੈਂ ਤੇਰੀ ਹੋ ਗਈ ਆਂ, ਤੂੰ ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ

ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ
ਜਿਵੇਂ ਕਹਵੇਂਗਾ ਓਵੇਂ ਰਹਿ ਲਾਂਗੀ
ਹੱਸ-ਹੱਸ ਕੇ ਸੱਭ ਕੁੱਝ ਸਹਿ ਲਾਂਗੀ

ਮਾਹੀਆ, ਤੂੰ ਵਾਅਦਾ ਕਰ
ਮਾਹੀਆ, ਤੂੰ ਵਾਅਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ

ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ
ਹੋ, ਮੇਰੀ ਸੁਬਹ ਵੀ ਤੂਹੀਓਂ ਐ, ਤੇ ਤੂਹੀਓਂ ਸ਼ਾਮ ਐ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਐ
ਹੋ, ਮੇਰੀ ਸੁਬਹ ਵੀ ਤੂਹੀਓਂ ਐ, ਤੂਹੀਓਂ ਸ਼ਾਮ ਐ
ਇਸ ਜ਼ੁਬਾਂ 'ਤੇ ਇੱਕ ਹੀ ਨਾਂ, ਉਹ ਤੇਰਾ ਨਾਮ ਐ

ਕਠਪੁਤਲੀ ਤੇਰੀ ਮੈਂ, ਜਿਵੇਂ ਮਰਜ਼ੀ ਖੇਡ ਲਵੀਂ
ਤੇਰੇ ਲਈ ਲੜ ਜੂੰ ਰੱਬ ਨਾਲ, ਅਜ਼ਮਾ ਕੇ ਵੇਖ ਲਵੀਂ

ਤੂੰ ਹੱਸਦਾ ਐ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ
ਤੂੰ ਹੱਸਦਾ ਏ ਤੇ ਮੇਰਾ ਰੱਬ ਹੱਸਦਾ
ਤੇਰੇ ਅੰਦਰ ਮੇਰਾ ਖ਼ੁਦਾ ਵੱਸਦਾ

ਮਾਹੀਆ, ਤੂੰ ਵਾਅਦਾ ਕਰ
ਮਾਹੀਆ, ਤੂੰ ਵਾਅਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ

ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ

ਹਾਏ, ਤੇਰੇ ਲਈ ਜੱਗ ਛੱਡਿਆ, ਤੂੰ ਮੈਨੂੰ ਨਾ ਛੱਡ ਦੇਵੀਂ
ਇਹ ਇਸ਼ਕ ਦੇ ਬਾਗ਼ਾਂ 'ਚ ਨਾ ਕਰ ਤੂੰ ਅੱਡ ਦੇਵੀਂ
ਤੇਰੇ ਲਈ ਜੱਗ ਛੱਡਿਆ, ਤੂੰ ਮੈਨੂੰ ਨਾ ਛੱਡ ਦੇਵੀਂ
ਇਹ ਇਸ਼ਕ ਦੇ ਬਾਗ਼ਾਂ 'ਚ ਨਾ ਕਰ ਤੂੰ ਅੱਡ ਦੇਵੀਂ

ਕੰਡਿਆਂ 'ਤੇ ਨਚਾ ਲਈ ਤੂੰ, ਨਾ ਸੀ ਕਰੂੰ, ਸੋਹਣੇ
ਤਾਂ ਵੀ ਮੈਂ ਹੱਸ-ਹੱਸ ਕੇ, "ਜੀ-ਜੀ" ਕਰੂੰ, ਸੋਹਣੇ

ਮੇਰੇ ਤੇਰੇ ਨਾਲ਼ ਨੇ ਚਾਹ, ਸੱਜਣਾ
ਤੂੰ ਮੰਜ਼ਿਲ, ਤੂਹੀਓਂ ਰਾਹ, ਸੱਜਣਾ
ਮੇਰੇ ਤੇਰੇ ਨਾਲ਼ ਨੇ ਚਾਹ, ਸੱਜਣਾ
ਤੂੰ ਮੰਜ਼ਿਲ, ਤੂਹੀਓਂ ਰਾਹ, ਸੱਜਣਾ

ਮਾਹੀਆ, ਤੂੰ ਵਾਅਦਾ ਕਰ
ਮਾਹੀਆ, ਤੂੰ ਵਾਅਦਾ ਕਰ, ਕਦੇ ਦੂਰ ਨਾ ਜਾਵੇਂਗਾ
ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ

ਵੇ ਮੈਂ ਤੇਰੀ ਹੋ ਗਈ ਆਂ, ਮੈਨੂੰ ਰੋਣ ਨਾ ਦੇਵੀਂ
ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ



Credits
Writer(s): Millind Gaba
Lyrics powered by www.musixmatch.com

Link