Excuses

Intense

ਮੇਰੇ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ...

ਟੁੱਟੇ ਦਿਲ ਨੂੰ ਸਾਂਭੀ ਫ਼ਿਰਦੇ
ਕੀ ਫ਼ਾਇਦਾ, ਮੁਟਿਆਰੇ ਨੀ?
੧੨ ਸਾਲ ਮੱਝੀਆਂ ਚਰਾਈਆਂ
ਛੱਡੇ ਤਖਤ ਹਜ਼ਾਰੇ ਨੀ

ਹਰ ਸਾਹ ਨਾਲ਼ ਯਾਦ ਤੈਨੂੰ ਕਰਦੇ ਰਹੇ
ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ...

ਮੇਰੇ ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ...

ਕਹਿੰਦੀ ਹੁੰਦੀ ਸੀ, "ਚੰਨ ਤਕ ਰਾਹ ਬਣਾ ਦੇ
ਤਾਰੇ ਨੇ ਪਸੰਦ ਮੈਨੂੰ, ਹੇਠਾਂ ਸਾਰੇ ਲਾ ਦੇ"

ਉਹਨਾਂ ਤਾਰਿਆਂ ਦੇ ਵਿੱਚ ਜਦੋਂ ਮੈਨੂੰ ਵੇਖੇਗੀ
ਮੇਰੀ ਯਾਦ ਜਦੋਂ ਆਊਗੀ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ

ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ...

ਰਾਸ ਨਾ ਆਇਆ ਤੈਨੂੰ
ਨੀ ਜੋ ਦਿਲ ਦਾ ਮਹਿਲ ਬਣਾਇਆ ਸੀ
ਤੋੜ ਕੇ ਮੋਤੀ ਫੁੱਲਾਂ ਦੇ
ਉਸ ਮਹਿਲ 'ਚ ਬੂਟਾ ਲਾਇਆ ਸੀ

ਨੀ ਜਿਵੇਂ ਸਾਨੂੰ ਛੱਡ ਗਈ ਆ ਨੀ ਤੂੰ, ਅੱਲ੍ਹੜੇ
ਜਦੋਂ ਤੈਨੂੰ ਕੋਈ ਛੱਡੂਗਾ ਤਾਂ...
ਹੋ, ਜਿਵੇਂ ਸਾਨੂੰ ਛੱਡ ਗਈ ਆ ਨੀ ਤੂੰ, ਅੱਲ੍ਹੜੇ
ਜਦੋਂ ਤੈਨੂੰ ਕੋਈ ਛੱਡੂਗਾ ਤਾਂ ਪਤਾ ਲੱਗੂਗਾ

ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ

ਇਸ਼ਕੇ ਦੇ ਰਾਹਾਂ ਵਿੱਚ ਰੁੜ੍ਹ ਕੇ ਰਹਿ ਗਏ ਹਾਂ
ਲੋਕਾਂ ਦਿੱਤੇ ਤਾਨੇ-ਮਿਹਣੇ, ਹੱਸ ਕੇ ਸਹਿ ਗਏ ਹਾਂ
ਇਸ਼ਕੇ ਦੇ ਰਾਹਾਂ ਵਿੱਚ ਰੁੜ੍ਹ ਕੇ ਰਹਿ ਗਏ ਹਾਂ
ਲੋਕਾਂ ਦਿੱਤੇ ਤਾਨੇ-ਮਿਹਣੇ, ਹੱਸ ਕੇ ਸਹਿ ਗਏ ਹਾਂ

ਸਾਡੇ ਪਿਆਰ ਨੂੰ ਤੂੰ ਪੈਰਾਂ ਤਲੇ ਰੋੜ੍ਹਦੀ ਰਹੀ
ਜਜ਼ਬਾਤ ਜਦੋਂ ਰੁੜ੍ਹੇ ਓਦੋਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ
ਦਿਲ ਨਾਲ਼ ਲਾਰੇ ਨੀ ਤੂੰ ਲਾਉਣ ਵਾਲ਼ੀਏ
ਦਿਲ ਤੇਰਾ ਜਦੋਂ ਟੁੱਟੂਗਾ ਤਾਂ ਪਤਾ ਲੱਗੂਗਾ



Credits
Writer(s): Aneil Singh Kainth, Amritpal Singh Dhillon
Lyrics powered by www.musixmatch.com

Link