Likhari

MXRCI

ਪਹਿਲੀ ਤੱਕਣੀ ਦੇ ਵਿੱਚ
ਪਹਿਲੀ ਵਾਰੀ ਲੈ ਜਾਂਦੈ
ਦਰਜੀ ਤੋਂ ਲੈ ਨਈਂ ਹੁੰਦਾ
ਜੋ ਮੇਚ ਲਿਖਾਰੀ ਲੈ ਜਾਂਦੈ

ਖਹਿ ਕੇ ਨਾ ਮੁੰਡੇ ਨਾ' ਲੰਘਿਆ ਕਰ
ਓਹਦਾ ਵੀ ਆਹੀ ਕਿੱਤੈ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
(ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ)
(ਮੈਂ ਗੀਤ ਬਣਾ ਦਿੱਤੈ)

ਹੋ, ਜਿਹੜਾ ਅੜਿਆ, ਦੇਵਾਂ ਖ਼ਿਲਾਰ
ਫ਼ੱਟਾਂ ਤੇ ਮੱਲ੍ਹਮਾਂ ਵਾਲ਼ੇ ਆਂ
ਹੋ, ਸਾਡਾ ਵੈਰ ਵੀ ਮਾੜਾ, ਪਿਆਰ ਵੀ ਮਾੜਾ
ਕਲਮਾਂ ਵਾਲ਼ੇ ਆਂ

ਕਰ ਦੂੰ ਰਾਤੋਂ-ਰਾਤ ਮਸ਼ਹੂਰ
ਜੇ ਤੈਨੂੰ topic ਮੰਨ ਲਊਂਗਾ (hahaha!)
ਕਿੱਥੇ ਭੱਜਕੇ ਜਾਵੇਂਗੀ?
ਤਰਜਾਂ ਵਿੱਚ ਬੰਨ੍ਹ ਲਊਂਗਾ

ਪਹਿਲਾਂ ਕਿੰਨੇ ਨਾਗ ਪਰਾਂਦਿਆਂ ਨੂੰ
ਮੈਂ ਕੀਲ ਬਿਠਾ ਦਿੱਤੈ

ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ

ਓ, ਵਿੱਚੋਂ-ਵਿੱਚੀ ਖੁਸ਼ ਹੋਵੇਂਗੀ
ਸੋਚਾਂ ਵਿੱਚ ਪਾ ਦੂੰਗਾ
ਤੇਰੇ ਬੁੱਲ੍ਹਾਂ ਦੀ ਗੱਲ ਚੱਕ ਕੇ
ਮੈਂ ਦੁਨੀਆ ਨੂੰ ਨਚਾ ਦੂੰਗਾ

ਜੇ ਕੇਰਾਂ ਜਿੱਦ ਤੇ ਆ ਗਈ
ਫ਼ਿਰ ਜਾਣੀ ਨਾ ਟਾਲ਼ੀ ਨੀ
ਮੈਥੋਂ ਲਿਖ ਹੋਜੂ, ਕੋਈ ਗੱਲ
ਨਾ ਦੱਸ ਪਰਦੇ ਜੇ ਆਲ਼ੀ ਨੀ

ਹੋ, ਟੁੱਟੀਆਂ-ਲੱਗੀਆਂ ਦਾ ਹਰ ਕਿੱਸਾ
ਮੈਂ ਦੁਨੀਆ ਨੂੰ ਸੁਣਾ ਦਿੱਤੈ
(ਟੁੱਟੀਆਂ-ਲੱਗੀਆਂ ਦਾ ਹਰ ਕਿੱਸਾ)
(ਮੈਂ ਦੁਨੀਆ ਨੂੰ ਸੁਣਾ ਦਿੱਤੈ)

ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
(ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ)
(ਮੈਂ ਗੀਤ ਬਣਾ ਦਿੱਤੈ)

ਜੋ ਨਜ਼ਰਾਂ ਮੂਹਰੋਂ ਲੰਘਿਆ
'ਤੇ ਜੋ ਹੋਈ ਬੀਤੀ ਆ
ਵੈਰ, ਇਸ਼ਕ, ਜਵਾਨੀ
ਗੱਲ ਦਰਦਾਂ ਦੀ ਕੀਤੀ ਆ

ਯੋਧਿਆਂ ਦੀ ਪਾਵਾਂ ਬਾਤ ਨੀ
ਮੁੰਡਾ ਟੰਗ ਕੇ ਗਾਊਗਾ
Arjan ਇਤਿਹਾਸ ਸੁਣਾਵੇ
ਨਾਲ਼ੇ ਬਣਾ ਕੇ ਜਾਊਗਾ

ਹੋ, ਆਕੜ ਵਾਲ਼ਾ ਚੁਬਾਰਾ
ਮੈਂ ਕਈਆਂ ਦਾ ਢਾਹ ਦਿੱਤੈ

ਨੀ ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ
ਮੈਂ ਗੀਤ ਬਣਾ ਦਿੱਤੈ
(ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ)
(ਮੈਂ ਗੀਤ ਬਣਾ ਦਿੱਤੈ)

(ਪਹਿਲਾਂ ਤੇਰੇ ਵਰਗੀਆਂ ਕਈਆਂ ਨੂੰ)
(ਮੈਂ ਗੀਤ ਬਣਾ ਦਿੱਤੈ)



Credits
Writer(s): Arjan Dhillon
Lyrics powered by www.musixmatch.com

Link