Void

Intense

ਤੇਰੇ ਨੇੜੇ ਆਉਣ ਤੋਂ ਨੀ ਡਰ ਲਗਦਾ
ਤੇਰੇ ਕੋਈ ਪਹਿਲਾਂ ਹੀ ਕਰੀਬ ਐ
ਜਿਸਮ ਤੇਰੇ 'ਤੇ ਹੱਕ ਹੋਰ ਕਿਸੇ ਦਾ
ਆਸ਼ਕਾਂ ਦਾ ਇਹੀ ਤਾਂ ਨਸੀਬ ਐ

ਪਿਆਰ ਤੇਰਾ ਅੱਧਾ-ਅੱਧਾ ਵੰਡਿਆ ਪਿਆ
ਚੁੰਮੀਏ ਕਿਵੇਂ ਜੁੱਠੇ ਬੁੱਲ੍ਹ ਨੀ?
ਕੀ ਕਰਾਂ? ਦਿਲ ਫ਼ੇਰ ਮੰਨਦਾ ਨਹੀਂ
ਵਾਰ-ਵਾਰ ਹੋਈ ਜਾਵੇ ਭੁੱਲ ਨੀ
ਵਾਰ-ਵਾਰ ਹੋਈ ਜਾਵੇ ਭੁੱਲ ਨੀ
ਵਾਰ-ਵਾਰ, ਵਾਰ-ਵਾਰ ਹੋਈ ਜਾਵੇ ਭੁੱਲ ਨੀ

ਟੁੱਟ ਜਾਈਏ, ਟੁੱਟ ਜਾਈਏ, ਚੱਲ ਹੁਣ ਰੁੱਕ ਜਾਈਏ
ਹੋਰ ਕੋਈ ਰਾਹ ਵੀ ਨਹੀਂ
ਵੱਖ-ਵੱਖ ਕਿਸਮਾਂ ਦੀ, ਲੋੜ ਬਸ ਜਿਸਮਾਂ ਦੀ
ਦਿਲ ਵਿੱਚ ਥਾਂ ਵੀ ਨਹੀਂ

ਹੋ, ਲਿਆ ਤੇਰਾ ਨਾਮ ਮਿਟਾ ਹੱਥਾਂ ਦੀਆਂ ਤਲੀਆਂ ਤੋਂ
ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
ਹੋ, ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ

ਰੱਬ ਨਾ ਕਰੇ ਨੀ, ਸੋਹਣੀਏ, ਤੂੰ ਵੀ ਮੇਰੇ ਵਾਂਗ ਤੜਪੇ
ਤੇਰਾ ਜਿਹੜਾ ਆਪਣਾ ਜਿਹਾ ਉਹ ਤੈਨੂੰ ਮਿਲ਼ੇ ਗ਼ੈਰ ਬਣ ਕੇ
ਰੱਬ ਨਾ ਕਰੇ ਨੀ, ਸੋਹਣੀਏ, ਤੂੰ ਵੀ ਮੇਰੇ ਵਾਂਗ ਤੜਪੇ
ਤੇਰਾ ਜਿਹੜਾ ਆਪਣਾ ਜਿਹਾ ਉਹ ਤੈਨੂੰ ਮਿਲ਼ੇ ਗ਼ੈਰ ਬਣ ਕੇ

ਰੋਵੇਂਗੀ-ਰੋਵੇਂਗੀ, ਚੁੱਪ ਨਾ ਤੂੰ ਹੋਵੇਂਗੀ
ਇਸ਼ਕੇ ਨਾ' ਰੁੱਸ ਜਾਏਂਗੀ
ਖੋ ਜਾਏਂਗੀ, ਖੋ ਜਾਏਂਗੀ, ਕੱਲੀ-ਕੱਲੀ ਹੋ ਜਾਏਂਗੀ
ਸਾਰਿਆਂ ਤੋਂ ਟੁੱਟ ਜਾਏਂਗੀ

ਡੋਰੇ ਵੀ ਦੁੱਖਣਗੇ ਅੱਖਾਂ ਜਿਹੀਆਂ ਮਲ਼ੀਆਂ ਤੋਂ
ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
ਹੋ, ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ

ਜਿਹੜਾ ਜਿੰਨਾ ਕੋਲ਼ੇ ਹੁੰਦਾ ਆ, ਓਹੀ ਓਨਾ ਦਿਲ ਤੋੜਦਾ
ਸਾਡੀ ਪਿੱਠ ਉੱਤੇ, ਸੋਹਣੀਏ, ਨਾਮ ਲਿਖੇ ਕਿਸੇ ਹੋਰ ਦਾ
ਜਿਹੜਾ ਜਿੰਨਾ ਕੋਲ਼ੇ ਹੁੰਦਾ ਆ, ਓਹੀ ਓਨਾ ਦਿਲ ਤੋੜਦਾ
ਸਾਡੀ ਪਿੱਠ ਉੱਤੇ, ਸੋਹਣੀਏ, ਨਾਮ ਲਿਖੇ ਕਿਸੇ ਹੋਰ ਦਾ

ਪਿਆਰ ਇਹ ਕੱਚਾ ਜਿਹਾ, ਹੋ ਨਾ ਜਾਵੇ ਸੱਚਾ ਜਿਹਾ
ਤਾਂਹੀ ਦਿਲ ਤੋੜ ਲਈਦੈ
ਖ਼੍ਵਾਬ ਜਿਹੜੇ ਜੁੜਦੇ ਨਈਂ, ਤੇਰੇ ਵੱਲ ਮੁੜਦੇ ਨਈਂ
ਕਦਮਾਂ ਨੂੰ ਮੋੜ ਲਈਦੈ

ਹੋ, ਅਸੀਂ ਰੂਹ ਨੂੰ ਸਾੜੀਦੈ, ਯਾਦਾਂ ਪਈਆਂ ਬਲ਼ੀਆਂ ਤੋਂ
ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ
ਹੋ, ਅਸੀਂ ਖਾਲੀ ਮੁੜੇ ਆਂ ਤੇਰੇ ਸ਼ਹਿਰ ਦੀਆਂ ਗਲੀਆਂ ਤੋਂ

Credits
Writer(s): Raj Ranjodh, Diljit Dosanjh, Aneil Singh Kainth
Lyrics powered by www.musixmatch.com

Link