Mere Saiyaan

ਜੱਟ ਜਮੀਨ ਦਾ ਰਿਸ਼ਤਾ ਲੋਕੋ ਸਭ ਰਿਸ਼ਤਿਅਾਂ ਤੋਂ ਨਿਅਾਰਾ.
ੲਿਸ ਰਿਸ਼ਤੇ ਵਿੱਚ ਜੱਟਾਂ ਦਾ ੲਿਤਿਹਾਸ ਸਮਾੲਿਅਾ ਸਾਰਾ,
ਸਕਿਅਾਂ ਭਾੲੀਅਾਂ ਵਿੱਚ ਜਮੀਨ ਦਾ ਜਦ ਹੁੰਦਾ ਬਟਵਾਰਾ,
ਮਰਦਾ ਮਰਦਾ ਭਾੲੀਅਾਂ ਵਿੱਚੋਂ ਮਰ ਜਾਂਦਾ ਭਾੲੀਚਾਰਾ.

ਮੇਰੇ ਸਾੲੀਅਾਂ ਸਾੲੀਅਾਂ -੮

ਮਾਂ ਜਾੲਿਅਾਂ ਦੀ ੲਿੱਕ ਦੂਜੇ ਨਾਲ ਨਜਰ ਹੋੲੇ ਜਦ ਕਹਿਰੀ
ਟੁੱਟੀਅਾਂ ਸਾਂਝਾਂ, ਵਧੇ ਫਾਂਸਲੇ, ਪਹੁੰਚੇ ਗੱਲ ਕਚਿਹਰੀ.
ਫੇਰ ਦਿਨੋਂ ਦਿਨ ਹੋਰ ਸ਼ਰੀਕੇਬਾਜੀ ਹੋਜੇ ਗਹਿਰੀ.
ਸਿਰ ਦੀਅਾਂ ਖੈਰਾਂ ਮੰਗਣ ਵਾਲੇ ਬਣੇ ਜਾਨ ਦੇ ਵੈਰੀ.

ਮੇਰੇ ਸਾੲੀਅਾਂ ਸਾੲੀਅਾਂ -੮

ਲਹੂ ਲਹੂ ਦਾ ਦੁਸ਼ਮਣ ਬਣਜੇ...

ੲਿਹ ਕੀ ਹੋੲਿਅਾ ਕਾਰਾ,

ਗੱਭਰੂ ਪੁੱਤ ਜਵਾਨ ਮਰਗਿਅਾ, ਪਿੳੁ ਦੀ ਅੱਖ ਦਾ ਤਾਰਾ.
ੲਿਕੌ ਗੋਲੀ ਕਹਿਰ ਕਮਾੳੁਂਦੀ, ਵਰਤ ਗਿਅਾ ਵਰਤਾਰਾ
ਸਦਾ ਹੀ ਸੀਨੇ ਰਹੂ ਰੜਕਦਾ, ਦੁਸ਼ਮਣ ਦਾ ਲਲਕਾਰਾ

ਜਿਸ ਬੱਚੇ ਨੂੰ ਗੋਦ ਬਿਠਾਕੇ ਲਾਡਾਂ ਨਾਲ ਖਿਡਾੲਿਅਾ
ਕਹਿਰ ਸਾੲੀਂ ਦਾ ੳੁਹ ਹੀ ਅੱਜ ਮੇਰਾ ਕਾਤਿਲ ਬਣਕੇ ਅਾੲਿਅਾ.
ਤਾਹੀਂ ਬਾਬੇ ਨਾਨਕ ਨੇਂ ਬਾਣੀ ਵਿੱਚ ਫਰਮਾੲਿਅਾ
|| ੲੇਤੀ ਮਾਰ ਪੲੀ ਕੁਰਲਾਣੇ ਤੈਂ ਕੀ ਦਰਦ ਨਾ ਅਾੲਿਅਾ ||

ਮੇਰੇ ਸਾੲੀਅਾਂ ਸਾੲੀਅਾਂ -੮

ਬਦਲੇ ਦੀ ਅੱਗ ਭਾਂਬੜ ਬਣਗੀ, ਦੇਖੇ ਦੁਨੀਅਾ ਸਾਰੀ...
ਅਾਪਣੇ ਹੱਥੀਂ ਅੱਜ ਦਾਤਾਂ ਨੂੰ ਕਤਲ ਕਰਨ ਦੀ ਵਾਰੀ.

ਜਾਂ ਸਿਰ ਦੇਕੇ, ਜਾਂ ਸਿਰ ਲੈਕੇ, ਕੈਮ ਹੁੰਦੀ ਸਰਦਾਰੀ
ਦੁਨੀਅਾਂ ੳੁੱਤੇ ਫੇਰ ਨਾਂ ਪੈਦਾ ਹੋਣਾਂ ਦੂਜੀ ਵਾਰੀਂ.

ਦੁਸ਼ਮਣੀਅਾਂ ਦੀ ਅੱਗ ਦੇ ਰਿਸ਼ਤੇ ਸ਼ੀਸ਼ੀਅਾਂ ਵਾਂਗ ਤਰੇੜੇ...
ਵਿੰਹਦਿਅਾਂ ਵਿੰਹਦਿਅਾਂ ਖੰਡਰ ਬਣਗੇ, ਹੱਸਦੇ ਵੱਸਦੇ ਵਿਹੜੇ.

ਦਿਸਣ ਚਿਤਾ ਦੀਅਾਂ ਲਪਟਾਂ ਵਿੱਚੋਂ, ਧੁੰਦਲੇ ਧੁੰਦਲੇ ਚਿਹਰੇ
ਅੰਦਰੋਂ ਅੰਦਰੀਂ ਦਿਲ ਪੲੇ ਰੋਂਦੇ, ਚੀਕਾਂ ਪੈਣ ਚੁਫੇਰੇ.

ਮੇਰੇ ਸਾੲੀਅਾਂ ਸਾੲੀਅਾਂ -੮

ਜਿਨ ਖੇਤੀਂ ਕਦੇ ਹਰੀਅਾਂ ਭਰੀਅਾਂ ਫਸਲਾਂ ਲੈਣ ਹੁਲਾਰੇ,
ੳੁਹਨਾਂ ਖੇਤਾਂ ਦੇ ਵਿੱਚ ਸੁੰਨੇ ਸੱਖਣੇ ਪੲੇ ਕਿਅਾਰੇ...

ਜਿਸ ਧਰਤੀ ਦੇ ਟੁਕੜੇ ਖਾਤਰ ਮਰਗੲੇ ਪੁੱਤ ਪਿਅਾਰੇ,
ੳੁਹੀ ਧਰਤੀ ਬੰਜਰ ਹੋਗੀ, ਪੲੀ ਅਾਵਾਜਾਂ ਮਾਰੇ...

ਮੋਹ ਮਮਤਾ ਸਭ ਪੱਥਰ ਹੋਗੲੀ, ਕੈਸੀ ਬਣੀ ਕਹਾਣੀ,
ਪਤਾ ਨਹੀਂ ੲਿਸ ਬਲਦੀ ਅੱਗ ਤੇ ਕੋਣ ਪਾੳੂਗਾ ਪਾਣੀ...

ਪਿੳੁ ਦਾਦੇ ਦੀ ਜਾੲਿਦਾਦ ਕਿਸੇ ਨਾਲ ਨਹੀਂ ਲੈ ਜਾਣੀ,
ੲਿਹ ਧਰਤੀ ਤਾਂ ੲਿੱਥੇ ਹੀ ਸੀ, ਤੇ ੲਿੱਥੇ ਹੀ ਰਹਿ ਜਾਣੀ.

ਮੇਰੇ ਸਾੲੀਅਾਂ ਸਾੲੀਅਾਂ -੮



Credits
Writer(s): Jaidev Kumar, Babu Singh Mann
Lyrics powered by www.musixmatch.com

Link