Tainu Milke

ਤੇਰੇ ਨਾਲ਼ ਹੋਣਾ ਮੈਨੂੰ ਚੰਗੇ ਕਰਮਾਂ ਜਿਹਾ ਲਗਦਾ
ਬੇਫ਼ਿਕਰਾ ਹੋ ਜਾਵਾਂ ਮੈਂ, ਖਿਆਲ ਨਹੀਂ ਰਹਿੰਦਾ ਜੱਗ ਦਾ
ਤੇਰੇ ਨਾਲ਼ ਹੋਣਾ ਮੈਨੂੰ ਚੰਗੇ ਕਰਮਾਂ ਜਿਹਾ ਲਗਦਾ
ਹੋ, ਬੇਫ਼ਿਕਰਾ ਹੋ ਜਾਵਾਂ ਮੈਂ, ਖਿਆਲ ਨਹੀਂ ਰਹਿੰਦਾ ਜੱਗ ਦਾ

ਜਿਹੜੇ ਪਲ ਆਵੇ ਨੀ ਤੂੰ ਅੱਖੀਆਂ ਦੇ ਸਾਮ੍ਹਣੇ
ਜੇ ਮੇਰਾ ਵੱਸ ਚਲੇ, ਮੈਂ ਸਮਾਂ ਹੀ ਰੁਕਾ ਦਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...

ਹੁੰਦੀ ਕੀ ਐ ਨੀਂਦ ਅਸੀ ਭੁੱਲ ਬੈਠੇ ਕਦੋਂ ਦੇ
ਖ਼ੁਦ ਨਾਲ਼ੋਂ ਜ਼ਿਆਦਾ ਅਸੀ ਤੇਰੇ ਹੋਏ ਜਦੋਂ ਦੇ
ਹੁੰਦੀ ਕੀ ਐ ਨੀਂਦ ਅਸੀ ਭੁੱਲ ਬੈਠੇ ਕਦੋਂ ਦੇ
ਖ਼ੁਦ ਨਾਲ਼ੋਂ ਜ਼ਿਆਦਾ ਅਸੀ ਤੇਰੇ ਹੋਏ ਜਦੋਂ ਦੇ
ਹੋਏ ਤੇਰੇ ਜਦੋਂ ਦੇ

ਬਾਂਹਾਂ ਤੇਰੀਆਂ ਦਾ ਘੇਰਾ ਹੀ ਤਾਂ ਮੇਰਾ ਸੰਸਾਰ ਐ
ਤੇਰੇ ਸੀਨੇ ਨਾਲ਼ ਲਗ ਕਰ ਆਪਣਾ ਵਸਾ ਲਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...

ਤੇਰੇ ਵਾਲ਼ੀ Kailey ਵਿੱਚੋਂ ਆਉਂਦੀ ਖੁਸ਼ਬੂ ਐ
ਹੱਥਾਂ ਵਿੱਚ ਹੱਥ ਰਹਿਣ, ਇਹੀ ਆਰਜ਼ੂ ਐ
ਤੇਰੇ ਵਾਲ਼ੀ ਮੇਰੇ ਵਿੱਚੋਂ ਆਉਂਦੀ ਖੁਸ਼ਬੂ ਐ
ਹੱਥਾਂ ਵਿੱਚ ਹੱਥ ਰਹਿਣ, ਇਹੀ ਆਰਜ਼ੂ ਐ
ਇਹੀ ਆਰਜ਼ੂ ਐ

ਤੇਰੇ ਲਈ ਖ਼ਰੀਦ ਲੈਣੀ ਹਾਸਿਆਂ ਦੀ ਪੰਡ ਮੈਂ
ਚਾਹੇ ਖ਼ੁਦ ਨੂੰ ਬਜ਼ਾਰ 'ਚ ਮੈਂ ਗਿਰਵੀ ਰਖਾ ਦਿਆਂ

ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ ਦੂਰ ਹੋਇਆ ਜਾਂਦਾ ਨਹੀਂ
ਦਿਲ ਕਰਦਾ ਤੈਨੂੰ ਸਦਾ ਲਈ ਆਪਣੀ ਬਣਾ ਲਿਆਂ
ਤੈਨੂੰ ਮਿਲ਼ ਕੇ ਮੇਰੇ ਤੋਂ...Credits
Writer(s): Desi Routz
Lyrics powered by www.musixmatch.com

Link