TERE TE

ਓ, ਮੇਰੇ ਨਾਲ਼ ਖੜ੍ਹ ਕੇ ਤੂੰ ਬਾਹਲ਼ੀ ਜੱਚਦੀ
ਤੇਰੇ ਬਿਨਾਂ ਔਖਾ ਕੱਟਾਂ ਪਲ, ਬੱਲੀਏ
ਮੇਰੀਆਂ ਤੂੰ ਜੜ੍ਹਾਂ ਵਿੱਚ ਜਾਵੇ ਰੱਚਦੀ
ਕਰ ਮੇਰੇ ਮਸਲੇ ਦਾ ਹੱਲ, ਬੱਲੀਏ

ਨੀ ਚਿਹਰੇ ਤੇਰੇ 'ਤੇ ਅੱਖ ਟਿਕੀ, ਮੁਟਿਆਰੇ
ਨੀ ਗੱਭਰੂ ਤੇਰੇ 'ਤੇ
ਓ, ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ 'ਤੇ

ਓ, ਚੰਦ ਦੀਆਂ ਰੇਸ਼ਮਾਂ ਨੂੰ ਮਾਤ ਪਾ ਗਈ
ਅੱਖ ਤੇਰੀ ਲੋਕਾਂ ਉੱਤੇ ਢਾਹਵੇ ਕਹਿਰ ਨੀ
ਆਸ਼ਕੀ ਕਤਾਰ ਵਿੱਚ ਖੜ੍ਹ ਜਾਨੇ ਤੜਕੇ ਨੂੰ
ਓਥੇ ਹੀ ਨੇ ਲੰਘ ਜਾਂਦੇ ਕਈ ਪੈਰ ਨੀ

ਸਾਡੇ ਡੇਰੇ 'ਤੇ ਗੇੜਾ ਮਾਰ ਦੁਬਾਰੇ
ਨੀ ਗੱਭਰੂ ਤੇਰੇ 'ਤੇ
ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ 'ਤੇ

ਜੋ ਲੱਭਦੀ ਐ ਤੂੰ, ਇਹਨਾਂ ਲੋਕਾਂ 'ਚ ਨਾ
ਮੇਰੇ ਤੇ ਤੇਰੇ ਆਂ ਨਾ' ਲੱਗੇ ਸਾਹ
ਤੂੰ ਬਣੀ ਐ ਮੰਜ਼ਿਲ ਤੇ ਔਖੇ ਨੇ ਰਾਹ
ਤੈਨੂੰ ਪਾਉਣਾ ਆ, ਦੇਣਾ ਮੈਂ ਸੱਭ ਲੇਖੇ ਲਾ

ਗੱਲਾਂ ਤਾਂ ਕਰਦੇ ਨੇ ਸਾਰੇ ਨੀ
ਕਹਿਣਗੇ ਲੈਕੇ ਦੇਣੇ ਤਾਰੇ ਨੀ
ਤੈਨੂੰ ਚਾਹੁੰਦੇ ਆਂ ਸੱਭ ਬੇਸਹਾਰੇ ਨੀ
ਇਹ ਪੁਗਣੇ ਨਾ, ਸੱਭ ਲਾਉਂਦੇ ਲਾਰੇ

ਨੀ ਗੱਭਰੂ ਤੇਰੇ 'ਤੇ
ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ...
ਓ, ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ 'ਤੇ



Credits
Writer(s): Amritpalsinghdhillon Amritpalsinghdhillon
Lyrics powered by www.musixmatch.com

Link