Genocide (feat. Prit G)

ਸਾਡੇ ਸਿਰੋਂ ਬਣੇ ਜਿਹੜੇ right ਮਾਰ ਗਏ
ਧਰਮਾਂ ਦੀ ਅੱਗ ਵਿਚ ਰਹਿੰਦੇ ਸਾੜਦੇ
ਅੱਤਵਾਦੀ tag ਦਿੰਦੇ ਸਾਡੀ ਪੱਗ ਨੂੰ
Gangster ਵਾਰ ਦੱਸ ਹੀਰੇ ਮਾਰਦੇ
ਹਿੱਕ ਠੋਕ ਲੜੇ ਸੀ ਜੋ ਜੱਗ ਭੁਲ ਗਿਆ
ਮੁੱਲ ਕਿਹੜਾ ਪਾਂਦੂ ਜਿਹੜਾ ਖੂਨ ਡੁੱਲ ਗਿਆ
ਸਜਾ ਪੂਰੀ ਹੋਜੇ ਤਾਵੀਂ ਜੇਲ੍ਹੀਂ ਰੱਖਦੇ
ਫੇਰ ਵੀ ਨਿਸ਼ਾਨ ਅੱਜ ਰਹੇ ਝੂਲਦੇ
ਮਿਹਨਤਾਂ ਦੀ ਖਾਂਦੇ ਵੰਡ ਕੇਹੀ ਛਕਦੇ
ਚਾਰੇ ਦਰਵਾਜ਼ੇ ਤਾਹੀ ਖੁਲੇ ਰੱਖਦੇ
13 13 ਤੌਲਿਆਂ ਲੰਗਰ ਮੁੱਕੇ ਨਾ
ਤੇ ਕੱਲੇ ਕੱਲੇ ਪੈਣ ਭਾਰੀ ਸਵਾ ਲੱਖ ਤੇ
ਹੱਕਾਂ ਵਾਲੇ ਮਸਲੇ ਨੇ ਰਹਿੰਦੇ ਭਾਖਦੇ
ਮੰਗ ਲੇ ਜੇ ਕੋਈ ਤਾ ਗ਼ੱਦਾਰ ਦੱਸਦੇ
ਬੰਬ ਬੰਦੇ ਨੱਸਦੇ ਨਾ ਗੌਲੀ ਵੇਖਕੇ
ਪਹਾੜਾ ਜਿੱਡੇ ਹੌਸਲੇ ਦਿਲਾਂ ਚ ਰੱਖਦੇ

ਟੇਢੀ ਟੇਢੀ ਚਲੇ ਭਾਵੇ ਗੋਲ ਦੁਨੀਆ
ਚਗਿਆ ਨੂੰ ਮਾੜਾ ਦੀਦੀ ਬੋਲ ਦੁਨੀਆ
ਇਨਸਾਨੀਅਤ ਰੱਖ ਦਿੱਤੀ ਕਿੱਲੀ ਟੰਗ ਕੇ
ਬੇਸ਼ਰਮੀ ਦਾ ਚਾੜੀ ਬੈਠੀ ਸ਼ੋਲ ਦੁਨੀਆ
ਵੇਹਲੇ ਬੈਠੇ ਹੋਰਾ ਤੇ ਸਵਾਲ ਚੁਕਦੇ
ਮਰਦਾ ਦੇ ਮੁਹ ਤੇ ਨੀ ਬੱਚੇ ਬੁੱਕਦੇ
ਚਪਲੁਸੀ ਕਰਦੇ ਜੋ ਰਹਿੰਦੇ ਚੱਟਦੇ
ਓਹਦਾ ਦੇ ਮੁਹਾ ਤੇ ਨਈਂਓ ਅਸੀ ਥੁੱਕਦੇ
ਹੈ ਗਏ ਸੀ ਨੀ ਮਾੜੇ ਜਿੰਨਾ ਤੁਸੀਂ ਬੋਲ ਤਾ
ਰੱਜੇ ਨੀ ਤਾ ਅੰਤ ਸਾਡਾ ਖੂਨ ਡੋਲ ਤਾ
ਸਚ ਹੀ ਤਾ ਬੋਲਿਆ ਸੀ ਗੀਤਾ ਮੇਰੀਆ
ਅੱਤਵਾਦੀ ਤੱਕੜੀ ਚ ਓਹਵੀ ਤੋਲਤਾਂ
ਹੋਇਆ ਕੀ ਜੇ ਮੈਂ ਵੀ ਥੋੜਾ ਸੱਚ ਬੋਲ ਤਾ
ਸਿੱਧੂ ਵਾਂਗੂ ਲੁਚਿਆ ਦਾ ਭੇਤ ਖੋਲ ਤਾ
ਸੋਚਿਓ ਨ ਮਿੱਟੀ ਚ ਆਵਾਜ ਦਬ ਜਾਉ
ਸੜਕਾਂ ਤੇ ਵੇਖੋ ਅੰਨਦਾਤਾ ਰੋਲ ਤਾ

ਵਿਹਲੇ ਬੈਠੇ ਤੇਰਾ ਨੇ ਓ fame ਦੇਖਦੇ
ਖਿੱਚਦੇ ਆ ਲੱਤਾ ਤੇ ਸਕੀਮਾਂ ਖੇਡਦੇ
ਮਰਦਾ ਦੀ ਜ਼ਿੰਦਗੀ ਜੋ ਚਲੇ ਜੱਗ ਆ
ਲੇਖਾ ਵਿਚ ਮੌਤ ਘੱਟ life rate ਆ
ਵਾਈਜਾਂ ਦੀ ਸਾਲਾਹ ਕੋਈਨਾ ਰੱਬ ਦੇਖਦਾ
ਹੋਣਾ ਏ ਹਿਸਾਬ ਉਥੇ ਸਭ ਲੇਖ ਦਾ
ਬੋਲੀ ਹਥਿਆਰ ਨਾਲ fact ਦਸਦਾ
ਭੋਲਾ ਬੰਦਾ ਕੱਟਦਾ ਸਜਾਵਾਂ ਹੱਸਦਾ
ਅਣਖਾਂ ਨਾਲ ਭਰੇ ਜਿਵੇਂ ਊਚੇ ਰੁੱਖ ਰਹਿਣ
ਦੇਵਾ ਕੀ proof ਕੁੱਤੇ ਮਾੜਾ ਸਾਨੂੰ ਕਹਿਣ
ਦੇਵੋ ਜੇਹਰਾ ਟੈਗ ਬਸ ਏਹੀ ਤੁਹਾਡਾ ਦੇਨ
ਮੰਨਦੇ ਆ ਡੈਡੀ ਥੋਡਾ ਮੇਰੇ ਪਿਛੇ ਪੈਣ
ਭਰਦਾ ਏ ਢਿੱਡ ਓਹਨੁ ਅਨਪਦ ਕਹਿਣ
ਰਾਤੀ ਖੇਤਾ ਵਿਚ ਵੇਖੋ ਪੈਰ ਸੱਪਾਂ ਉਤੇ ਰਹਿਣ
ਬਾਡਰਾਂ ਤੇ ਸੁਰਮੇ ਹਿਕਾ ਤਾਣ ਖੜੇ
ਓਹਨਾ ਕਰਕੇ ਹੀ ਤੁਸੀ ਰਾਤੀ ਮੰਜਿਆਂ ਤੇ ਪੈਣ

ਜੱਗ ਦੀ ਆ ਰੀਤ ਰੰਗਾ ਉੱਤੇ ਮਰਦਾ
ਰੱਬ ਹੀ ਆ ਜੇਹਰਾ ਨਈਓ ਜੱਜ ਕਰਦਾ
ਅਣਖੀ ਤੇ ਸ਼ੇਰ ਕਦੇ ਨਈਓ ਝੁਕਦੇ
Data ਵਾਂਗੂ ਲੰਗਦੇ ਨੇ ਕਿਥੇ ਰੁਕਦੇ
Media ਵੀ ਝੂਠਾ news create ਕਰਦਾ
ਲੋਕਾ ਦੇ ਦਿਲਾ ਚ ਪੈਦਾ hate ਕਰਦਾ
ਸਚ ਬੋਲੇ ਨਾਮ ਸਾਡਾ loud ਤੇ proud
ਗਿੱਲ ਆਣ ਵਾਲੀ ਪੀੜੀ ਦਾ ਨੀ wait ਕਰਦਾ
ਅੰਧਾ ਏ ਕਾਨੂੰਨ ਸੱਚ ਚੁਪ ਹੋ ਗਿਆ
ਆਉਗਾ ਤੂਫਾਨ ਤੇਰਾ ਰੁਖ ਹੋ ਗਿਆ
ਬੀਜਦੇ ਜੋ time ਪਾ ਕੇ ਓਹੀ ਵੱਢਦੇ
ਚਾੜਾਗੇ ਸੂਰਜ ਜੋ ਸ਼ੁਪ ਹੋਗਿਆ
ਝੂਠਾ ਹੀ ਜੇ ਕਹਿਦੇਉ ਕੇ ਦੁਖ ਹੋ ਗਿਆ
ਨਾ ਕੇ ਮੈਥੋ ਵੀ ਕਾਨੂੰਨ ਕੋਇ ਤੁਟ ਹੋ ਗਿਆ
295 ਦੇ ਵਾਂਗ ਜੋਰ ਲਾਇਓ ਨਾ ਹਟਾਣ
ਗੀਤ ਕੀਤਾ ਸੀ delete ਜਿਹੜਾ ਹਿੱਟ ਗੋ ਗਿਆ
ਓ ਗੀਤ ਕੀਤਾ ਸੀ delete ਜਿਹੜਾ ਹਿੱਟ ਗੋ ਗਿਆ
SYL



Credits
Writer(s): Sharanjeet Kaur
Lyrics powered by www.musixmatch.com

Link