Soch

ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ
ਤੈਨੂੰ ਸਜਦਾ ਸੋਹਣੇ ਲੱਖ ਵਾਰ ਕਰਾਂ
ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ
ਤੈਨੂੰ ਸਜਦਾ ਸੋਹਣੇ ਲੱਖ ਵਾਰ ਕਰਾਂ

ਜੇ ਦਿਨ ਨੂੰ ਕਹਿ ਦੇ ਤੂੰ "ਰਾਤ," ਮਾਹੀ
ਵੇ ਮੈਂ ਰਾਤ ਸਮਝ ਐਤਬਾਰ ਕਰਾਂ

ਮੈਂ ਤੇਰੇ ਲਈ ਦੁਨੀਆ ਨੂੰ ਛੱਡਿਆ
ਤੇਰੇ ਲਈ ਦੂਰ ਆਪਣੇ ਕਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਮੈਂ ਸਾਹਾਂ ਬਿਨ ਸਾਰ ਹਾਂ ਸਕਦੀ
ਤੇਰੇ ਬਿਨਾਂ ਪਲ ਵੀ ਨਾ ਸਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਅੱਖੀਆਂ 'ਚ ਹਰ ਵੇਲੇ ਤੇਰਾ ਮੁੱਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁੱਖ ਵੇ
ਦੀਦ ਤੇਰੀ ਦਾ ਇਹ ਨਜ਼ਾਰਾ
ਨਾ ਪਿਆਸ ਲੱਗੇ ਤੇ ਨਾ ਲੱਗੇ ਭੁੱਖ ਵੇ

ਅੱਖੀਆਂ 'ਚ ਹਰ ਵੇਲੇ ਤੇਰਾ ਮੁੱਖ ਵੇ
ਤੱਕ ਤੈਨੂੰ ਟੁੱਟਦੇ ਨੇ ਸਾਰੇ ਦੁੱਖ ਵੇ
ਦੀਦ ਤੇਰੀ ਦਾ ਇਹ ਨਜ਼ਾਰਾ
ਨਾ ਪਿਆਸ ਲੱਗੇ ਤੇ ਨਾ ਲੱਗੇ ਭੁੱਖ ਵੇ

ਤੇਰੇ ਬਿਨਾਂ ਆਉਣ ਨਾ ਸੁਪਣੇ
ਸੁਪਣੇ ਵੀ ਝਿੜਕ ਕੇ ਮੈਂ ਧਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਵੇ ਤੇਰੇ ਬਿਨਾਂ ਰਾਹਾਂ ਮੇਰੇ ਯਾਰਾ
ਮੰਜ਼ਿਲਾਂ ਨੂੰ ਜਾਣ ਤੋਂ ਨੇ ਡਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਤੇਰੇ ਕੋਲੋਂ ਪੀੜ ਤੇਰੀ ਖੋਣੀ ਮੈਂ
ਔਖੇ-ਵੇਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੂਹਰੇ ਮਿੱਟੀ ਆਖਾਂ
ਦੁਨੀਆ ਦੀ ਹਰ ਚੀਜ਼ ਸੋਹਣੀ ਮੈਂ

ਤੇਰੇ ਕੋਲੋਂ ਪੀੜ ਤੇਰੀ ਖੋਣੀ ਮੈਂ
ਔਖੇ-ਵੇਲੇ ਨਾਲ ਤੇਰੇ ਹੋਣੀ ਮੈਂ
ਤੇਰੇ ਮੂਹਰੇ ਮਿੱਟੀ ਆਖਾਂ
ਦੁਨੀਆ ਦੀ ਹਰ ਚੀਜ਼ ਸੋਹਣੀ ਮੈਂ

ਤੈਨੂੰ ਕਿਤੇ ਗਲਤੀ ਨਾਲ ਮੰਨਦਾ
ਨਾ ਬੋਲ ਹੋਜੇ, ਬੁੱਲ੍ਹ ਰਹਿੰਦੇ ਡਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਇੱਕ ਤੈਨੂੰ ਪਾਉਣ ਦੇ ਕਰਕੇ
ਗਿਣਤੀ ਨਾ ਕਿੰਨੇ ਜ਼ਖਮ ਜਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕੱਚ ਉਤੇ ਵੀ ਨੱਚ ਜਾਵਾਂਗੀ
ਵਫ਼ਾ ਮੇਰੀ 'ਤੇ ਨਾ ਕਰੀ ਸ਼ੱਕ ਵੇ

ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ
ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ
ਕੱਚ ਉਤੇ ਵੀ ਨੱਚ ਜਾਵਾਂਗੀ
ਵਫ਼ਾ ਮੇਰੀ 'ਤੇ ਨਾ ਕਰੀ ਸ਼ੱਕ ਵੇ

ਨਾਂ ਤੇਰਾ ਕੰਧਾਂ 'ਤੇ ਲਿਖਿਆ
ਆ ਕੇ ਵੇਖ ਲੈ ਤੂੰ ਘਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ

ਤੇਰੇ ਲਈ ਜੋ ਜਜ਼ਬਾਤ, Jaani
ਉਹ ਸੋਨੇ-ਚਾਂਦੀਆਂ ਤੋਂ ਵੀ ਖਰੇ
ਵੇ ਮੈਂ ਤੈਨੂੰ ਕਿੰਨਾ ਚਾਹੁੰਨੀ ਆਂ
ਇਹ ਗੱਲ ਤੇਰੀ ਸੋਚ ਤੋਂ ਪਰੇ



Credits
Writer(s): B Praak, Jaani
Lyrics powered by www.musixmatch.com

Link