Desi Da Drum

ਓ, ਨਾ ਸੀ ਨਾਰਾਂ ਦਾ craze ਮੁੰਡਾ ਬਾਹਲਾ ਘੈਂਟ ਸੀ
ਨੀ ਦੁੱਕੀ-ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ
ਨਾ ਸੀ ਨਾਰਾਂ ਦਾ craze ਮੁੰਡਾ ਬਾਹਲਾ ਘੈਂਟ ਸੀ
ਨੀ ਦੁੱਕੀ-ਤਿੱਕੀ ਤੀਜੇ ਦਿਨ ਦਿੰਦਾ ਫੈਂਟ ਸੀ

ਓ, ਜਿਹੜਾ ਠੇਕਿਆਂ ਨੂੰ ਕਰਦਾ ਸੀ ਟਿੱਚਰਾਂ
ਲਾ ਗਈ ਆਂ ਤੂੰ, ਬਿੱਲੋ ਕਿਹੜੇ ਕੰਮ ਨੀਂ

ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀਂ
ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀ

ਤੂੰ ਐਂ ਅੱਲ੍ਹੜ ਸਿਰੇ ਦੀ ਪੰਜ ਪਿੰਡ ਜਾਣਦੇ
ਨੀ ਪੰਜੇ ਈ ਪਿੰਡ ਜੱਟ ਦੀ ਵੀ ਹਿੰਡ ਜਾਣਦੇ
ਤੂੰ ਐਂ ਅੱਲ੍ਹੜ ਸਿਰੇ ਦੀ ਪੰਜ ਪਿੰਡ ਜਾਣਦੇ
ਨੀ ਪੰਜੇ ਈ ਪਿੰਡ ਜੱਟ ਦੀ ਵੀ ਹਿੰਡ ਜਾਣਦੇ

ਓ, ਘੱਟ ਬੋਲੇ ਘਾਟ ਨਹੀਂਓਂ ਪੈਸੇ-ਧੇਲੇ ਦੀ
ਨੀ ਉੱਚੀ ਐ ਹਵੇਲੀ ਅੰਗਰੇਜ਼ਾਂ ਵੇਲ਼ੇ ਦੀ
(ਨੀ ਉੱਚੀ ਐ ਹਵੇਲੀ ਅੰਗਰੇਜ਼ਾਂ ਵੇਲ਼ੇ ਦੀ)

ਓ, ਤੇਰੀ ਤੱਕਣੀ ਮਸੂਮ ਦੇਖ ਡਿੱਗਿਆ
ਅਖਵਾਉਂਦਾ ਸੀ ਪੁਰਾਣਾ ਜਿਹੜਾ ਥੰਮ੍ਹ ਨੀਂ

ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀਂ
ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀ

ਓਹਨੂੰ ਜ਼ਖ਼ਮੀ ਤਾਂ ਕਰ ਗਈ ਆ ਤਿੱਖੀ eyebrow
ਲੰਬੀ ਗੁੱਤ touch ਗੋਡਿਆਂ ਨੂੰ ਕਰਦੀ ਸੀ ਜੋ
ਓਹਨੂੰ ਜ਼ਖ਼ਮੀ ਤਾਂ ਕਰ ਗਈ ਆ ਤਿੱਖੀ eyebrow
ਲੰਬੀ ਗੁੱਤ touch ਗੋਡਿਆਂ ਨੂੰ ਕਰਦੀ ਸੀ ਜੋ

ਓ, ਉਂਞ ਮੁੰਡਾ ਵੀ ਆ ਦੂਰ ਤੱਕ ਮਾਰ ਰੱਖਦਾ
ਉਹਦਾ ਚਾਚਾ ਵੀ ਸੁਣੀਦਾ ਹਥਿਆਰ ਰੱਖਦਾ
(ਚਾਚਾ ਵੀ ਸੁਣੀਦਾ ਹਥਿਆਰ ਰੱਖਦਾ)

ਓ, ਤੇਰੇ ਹੁਸਨਾਂ ਦਾ ਕਾਰਤੂਸ ਚੱਲਿਆ
ਜੀਹਨੇ ਗੱਭਰੂ ਦਾ ਚੀਰ ਦਿੱਤਾ ਚੰਮ ਨੀਂ

ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀਂ
ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀ

ਓ, ਲੋਕਾਂ ਵਾਂਗੂ ਰੌਲ਼ਾ ਨਹੀਂਓਂ ਪਾਉਂਦਾ, ਸੋਹਣੀਏਂ
ਨੀ ਮਾਨ ਤੈਨੂੰ ਸੱਚੇ ਦਿਲੋਂ ਚਾਹੁੰਦਾ, ਸੋਹਣੀਏਂ (ਚਾਹੁੰਦਾ, ਸੋਹਣੀਏਂ)
ਓ, ਲੋਕਾਂ ਵਾਂਗੂ ਰੌਲ਼ਾ ਨਹੀਂਓਂ ਪਾਉਂਦਾ, ਸੋਹਣੀਏਂ
ਨੀ ਮਾਨ ਤੈਨੂੰ ਸੱਚੇ ਦਿਲੋਂ ਚਾਹੁੰਦਾ, ਸੋਹਣੀਏਂ (ਚਾਹੁੰਦਾ, ਸੋਹਣੀਏਂ)

ਓ, ਹੌਂਸਲਾ ਤੂੰ ਰੱਖ ਮੈਂ ਭੁਲੇਖੇ ਕੱਢਦੂੰ
ਜਿੱਦੇਂ ਮਿਲ ਗਈ ਤੂੰ ਓਦੇਂ ਮੈਂ ਸ਼ਰਾਬ ਛੱਡਦੂੰ (ਸ਼ਰਾਬ ਛੱਡਦੂੰ)
ਓ, ਤੈਨੂੰ ਗੋਨਿਆਣੇ ਆਲ਼ਾ ਸੱਚ ਆਖਦਾ
Fail ਕਰੇਂਗੀ ਸਿਆਲਾਂ ਵਿੱਚ Rum ਨੀਂ
(ਕਰੇਂਗੀ ਸਿਆਲਾਂ ਵਿੱਚ Rum ਨੀਂ)

ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀਂ
ਪਊਏ ਜਿੱਡੇ ਕੱਦ ਵਾਲੀਏ
ਡੋਲਗੀ ਐਂ ਦੇਸੀ ਦਾ ਡਰੰਮ ਨੀ



Credits
Writer(s): Amrit Maan, Dj Flow
Lyrics powered by www.musixmatch.com

Link