Rog Ban Ke Reh Gaya

ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬੀਮਾਰ ਤੇਰੇ ਸ਼ਹਿਰ ਦਾ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ

ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ

ਕਿਉਂ ਕਰਾਂ ਨਾ ਦੋਸਤਾ, ਸਤਿਕਾਰ ਤੇਰੇ ਸ਼ਹਿਰ ਦਾ?

ਜਿੱਥੇ ਮੋਇਆ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਜਿੱਥੇ ਮੋਇਆ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ

ਕੌਨ ਪਾਗਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ?
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ

ਇੱਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ
ਇੱਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ

ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ



Credits
Writer(s): Jagjit Singh, Shiv Kumar Batalvi
Lyrics powered by www.musixmatch.com

Link