Rabba Ve

ਅੱਲਾਹ ਵੇ
ਅੱਲਾਹ ਵੇ
ਅੱਲਾਹ ਵੇ

ਜ਼ਿੰਦਗੀ ਸਿੱਧੀ ਕਰ ਦਿੰਦਾ
ਜ਼ਿੰਦਗੀ ਸਿੱਧੀ ਕਰ ਦਿੰਦਾ, ਸੱਭ ਕੁਝ ਪੁੱਠਾ ਹੀ ਰਹ ਗਿਆ
ਮੇਰੀ ਵਾਰੀ 'ਤੇ ਲਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਨਾ ਦਿੱਤਾ ਪਿਆਰ, ਨਾ ਦਿੱਤਾ ਸੁਕੂਨ
ਸਾਡੀਆਂ ਰਗਾਂ 'ਚ ਕਾਲ਼ਾ ਖੂਨ
ਹੋ, ਦਿਲ ਸਾਡਾ ਟੁੱਟਿਆ, ਟੁੱਟਿਆ
ਟੁੱਟਿਆ, ਟੁੱਟਿਆ, ਟੁੱਟਾ ਹੀ ਰਹ ਗਿਆ

ਓ, ਮੇਰੀ ਵਾਰੀ 'ਤੇ ਲਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਅੱਲਾਹ ਵੇ
ਅੱਲਾਹ ਵੇ
ਅੱਲਾਹ ਵੇ

ਖ਼ਾਲੀ, ਖ਼ਾਲੀ, ਖ਼ਾਲੀ ਪੰਨਿਆਂ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ, ਪਰ ਅੰਨ੍ਹਿਆਂ ਵਰਗੀ ਜ਼ਿੰਦਗੀ
ਖ਼ਾਲੀ, ਖ਼ਾਲੀ, ਖ਼ਾਲੀ ਪੰਨਿਆਂ ਵਰਗੀ ਜ਼ਿੰਦਗੀ
ਅੱਖਾਂ ਸਾਡੇ ਕੋਲ ਨੇ, ਪਰ ਅੰਨ੍ਹਿਆਂ ਵਰਗੀ ਜ਼ਿੰਦਗੀ

ਯਾਰ ਦੇ ਪੈਰਾਂ ਦਾ ਬਨਕੇ...
ਯਾਰ ਦੇ ਪੈਰਾਂ ਦਾ ਬਨਕੇ Jaani ਜੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ ਤੂੰ ਰੱਬਾ ਸੁੱਤਾ ਹੀ ਰਹਿ ਗਿਆ

ਮੇਰੇ ਹੀ ਆਪਣਿਆਂ ਨੂੰ ਮੇਰੀ ਹੀ ਨਹੀਂ ਜ਼ਰੂਰਤ
ਮੈਨੂੰ ਅੱਜ ਤਕ ਕਦੇ ਨਹੀਂ ਆਏ ਸੁਪਣੇ ਖੂਬਸੂਰਤ
ਮੇਰੇ ਹੀ ਆਪਣਿਆਂ ਨੂੰ ਮੇਰੀ ਹੀ ਨਹੀਂ ਜ਼ਰੂਰਤ
ਮੈਨੂੰ ਅੱਜ ਤਕ ਕਦੇ ਨਹੀਂ ਆਏ ਸੁਪਣੇ ਖੂਬਸੂਰਤ, ਸੁਪਣੇ ਖੂਬਸੂਰਤ

ਜੀਹਨੂੰ ਮੈਂ ਚਾਹਿਆ, ਮੈਂ ਓਹੀ ਗਵਾਇਆ
ਮੈਨੂੰ ਐਥੇ ਕੋਈ ਸਮਝ ਨਾ ਪਾਇਆ
ਹੋ, ਗਲ਼ ਸਾਡਾ ਘੁੱਟਿਆ, ਘੁੱਟਿਆ
ਘੁੱਟਿਆ, ਘੁੱਟਿਆ, ਘੁੱਟਾ ਹੀ ਰਹਿ ਗਿਆ

ਮੇਰੀ ਵਾਰੀ 'ਤੇ ਲੱਗਦੈ ਤੂੰ ਅੱਲਾਹ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ ਤੂੰ ਅੱਲਾਹ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ ਤੂੰ ਅੱਲਾਹ ਸੁੱਤਾ ਹੀ ਰਹਿ ਗਿਆ
ਮੇਰੀ ਵਾਰੀ 'ਤੇ ਲੱਗਦੈ ਤੂੰ ਅੱਲਾਹ ਸੁੱਤਾ ਹੀ ਰਹਿ ਗਿਆ

Credits
Writer(s): Jaani, B Praak
Lyrics powered by www.musixmatch.com

Link